1 Chronicles 11:2 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਅਤੀਤ ਵਿੱਚ, ਤੂੰ ਸਾਨੂੰ ਜੰਗ ਵਿੱਚ ਲੈ ਗਿਆ ਉਦੋਂ ਵੀ ਜਦੋਂ ਸ਼ਾਊਲ ਰਾਜਾ ਸੀ। ਯਹੋਵਾਹ ਨੇ ਤੈਨੂੰ ਆਖਿਆ ਸੀ, ‘ਦਾਊਦ, ਤੂੰ ਮੇਰੇ ਲੋਕਾਂ ਇਸਰਾਏਲੀਆਂ ਦਾ ਅਯਾਲੀ ਹੋਵੇਂਗਾ ਅਤੇ ਮੇਰੇ ਲੋਕਾਂ, ਇਸਰਾਏਲੀਆਂ ਦਾ ਆਗੂ ਹੋਵੇਂਗਾ।’”
Punjabi Bible 2016 - ਪਵਿੱਤਰ ਬਾਈਬਲ O.V.
ਇਹ ਦੇ ਬਾਝੋਂ ਪਿਛਲੇ ਸਮੇਂ ਵਿੱਚ ਵੀ ਜਾਂ ਸ਼ਾਊਲ ਪਾਤਸ਼ਾਹ ਸੀ ਤਾਂ ਤੁਸੀਂ ਹੀ ਇਸਰਾਏਲ ਨੂੰ ਬਾਹਰ ਲੈ ਜਾਂਦੇ ਤੇ ਅੰਦਰ ਲੈ ਆਉਂਦੇ ਸਾਓ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਆਖਿਆ ਕਿ ਤੂੰ ਮੇਰੀ ਪਰਜਾ ਇਸਰਾਏਲ ਦੀ ਪਾਲਨਾ ਕਰੇਂਗਾ ਅਤੇ ਤੂੰ ਮੇਰੀ ਪਰਜਾ ਇਸਰਾਏਲ ਉੱਤੇ ਪਰਧਾਨ ਹੋਵੇਂਗਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਸ ਤੋਂ ਇਲਾਵਾ ਪਿਛਲੇ ਸਮੇਂ ਵਿੱਚ ਵੀ ਜਦੋਂ ਸ਼ਾਊਲ ਸਾਡਾ ਰਾਜਾ ਸੀ ਤਦ ਤੁਸੀਂ ਹੀ ਇਸਰਾਏਲ ਦੀ ਅਗਵਾਈ ਕੀਤੀ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤਹਾਨੂੰ ਆਖਿਆ ਕਿ ਤੂੰ ਮੇਰੀ ਪਰਜਾ ਇਸਰਾਏਲ ਦਾ ਚਰਵਾਹਾ ਹੋਵੇਂਗਾ ਅਤੇ ਤੂੰ ਹੀ ਮੇਰੀ ਪਰਜਾ ਇਸਰਾਏਲ ਉੱਤੇ ਪ੍ਰਧਾਨ ਹੋਵੇਂਗਾ।