1 Chronicles 12:19 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਮਨੱਸ਼ਹ ਪਰਿਵਾਰ-ਸਮੂਹ ਵਿੱਚੋਂ ਕਈ ਲੋਕ ਦਾਊਦ ਨਾਲ ਆ ਕੇ ਰਲ ਗਏ। ਇਹ ਉਸ ਵਕਤ ਰਲੇ ਜਦੋਂ ਉਹ ਫ਼ਲਿਸਤੀਆਂ ਦੇ ਨਾਲ ਲੜਾਈ ਨੂੰ ਸ਼ਾਊਲ ਉੱਪਰ ਚੜ੍ਹੇ। ਪਰ ਦਾਊਦ ਅਤੇ ਉਸ ਦੇ ਮਨੁੱਖਾਂ ਨੇ ਅਸਲ ਵਿੱਚ ਫ਼ਲਿਸਤੀਆਂ ਦੀ ਮਦਦ ਨਾ ਕੀਤੀ। ਫ਼ਲਿਸਤੀਆਂ ਦੇ ਆਗੂਆਂ ਨੇ ਦਾਊਦ ਦੀ ਉਨ੍ਹਾਂ ਨੂੰ ਮਦਦ ਬਾਰੇ ਗੱਲ ਕੀਤੀ, ਪਰ ਫ਼ਿਰ ਉਸ ਨੂੰ ਵਾਪਸ ਭੇਜਣ ਦਾ ਫ਼ੈਸਲਾ ਲਿਆ। ਉਨ੍ਹਾਂ ਸ਼ਾਸਕਾਂ ਨੇ ਆਖਿਆ, “ਜੇਕਰ ਦਾਊਦ ਆਪਣੇ ਸੁਆਮੀ ਸ਼ਾਊਲ ਨਾਲ ਜਾ ਮਿਲੇਗਾ, ਤਾਂ ਸਾਡੇ ਸਿਰ ਵੱਢੇ ਜਾਣਗੇ।”
Punjabi Bible 2016 - ਪਵਿੱਤਰ ਬਾਈਬਲ O.V.
ਮਨੱਸ਼ਾਹ ਵਿੱਚੋਂ ਵੀ ਅਨੇਕ ਲੋਕ ਦਾਊਦ ਦੀ ਵੱਲ ਆ ਕੇ ਮਿਲ ਗਏ, ਜਾ ਉਹ ਫਲਿਸਤੀਆਂ ਦੇ ਨਾਲ ਜੁੱਧ ਨੂੰ ਸ਼ਾਊਲ ਉੱਤੇ ਚੜ੍ਹ ਗਿਆ ਸੀ, ਪਰ ਇਨ੍ਹਾਂ ਦੀ ਸਹਾਇਤਾ ਉਨ੍ਹਾਂ ਤੋਂ ਨਾ ਹੋਈ ਕਿਉਂ ਜੋ ਫਲਿਸਤੀਆਂ ਦੇ ਸਰਦਾਰਾਂ ਨੇ ਸਲਾਹ ਲੈ ਕੇ ਉਸ ਨੂੰ ਵਿਦਿਆ ਕੀਤਾ, ਜੋ ਉਹ ਅਸਾਡੇ ਸਿਰਾਂ ਨੂੰ ਡਰ ਵਿੱਚ ਸੱਟ ਕੇ ਆਪਣੇ ਸੁਆਮੀ ਸ਼ਾਊਲ ਨਾਲ ਜਾ ਮਿਲੇਗਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮਨੱਸ਼ਹ ਵਿੱਚੋਂ ਵੀ ਅਨੇਕ ਲੋਕ ਦਾਊਦ ਦੀ ਵੱਲ ਆ ਕੇ ਮਿਲ ਗਏ, ਜਦੋਂ ਉਹ ਫ਼ਲਿਸਤੀਆਂ ਦੇ ਨਾਲ ਮਿਲ ਕੇ ਸ਼ਾਊਲ ਦੇ ਨਾਲ ਯੁੱਧ ਕਰਨ ਨੂੰ ਗਿਆ, ਪਰ ਉਹ ਉਹਨਾਂ ਦੀ ਕੁਝ ਸਹਾਇਤਾ ਨਾ ਕਰ ਸਕਿਆ, ਕਿਉਂ ਜੋ ਫ਼ਲਿਸਤੀਆਂ ਦੇ ਸਰਦਾਰਾਂ ਨੇ ਇਹ ਸਲਾਹ ਕਰਕੇ ਉਸ ਨੂੰ ਭੇਜ ਦਿੱਤਾ, ਕਿ ਉਹ ਸਾਡੇ ਸਿਰਾਂ ਨੂੰ ਕੱਟਵਾ ਕੇ ਆਪਣੇ ਸੁਆਮੀ ਸ਼ਾਊਲ ਨਾਲ ਜਾ ਮਿਲੇਗਾ