1 Chronicles 12:40 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਇਸ ਤੋਂ ਇਲਾਵਾ ਉਹ ਲੋਕ ਜੋ ਉਨ੍ਹਾਂ ਦੇ ਨੇੜੇ ਸਨ, ਅਤੇ ਉਹ ਜੋ ਯਿੱਸਾਕਾਰ ਤੇ ਜ਼ਬੁਲੂਨ ਅਤੇ ਨਫ਼ਤਾਲੀ ਤੀਕ ਵੀ ਵੱਸਦੇ ਸਨ ਉਹ ਵੀ ਖੋਤਿਆਂ, ਊਠਾਂ, ਖੱਚਰਾਂ ਅਤੇ ਬਲਦਾਂ ਉੱਪਰ ਲੱਦ-ਲੱਦ ਕੇ ਰੋਟੀਆਂ, ਆਟਾ, ਅੰਜੀਰਾਂ, ਕਿਸ਼ਮਿਸ਼, ਤੇਲ, ਪਸ਼ੂ ਅਤੇ ਭੇਡਾਂ ਬਹੁਤ ਮਾਤਰਾ ਵਿੱਚ ਲੈ ਕੇ ਆਏ। ਉਨ੍ਹੀ ਦਿਨੀ ਇਸਰਾਏਲ ਦੇ ਲੋਕ ਬੜੇ ਖੁਸ਼ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਇਹ ਦੇ ਬਾਝੋਂ ਓਹ, ਜੋ ਉਨ੍ਹਾਂ ਦੇ ਨੇੜੇ ਸਨ, ਅਰ ਓਹ ਜਿਹੜੇ ਯਿੱਸਾਕਾਰ ਤੇ ਜ਼ਬੁਲੁਨ ਅਰ ਨਫਤਾਲੀ ਤੀਕੁਰ ਵੀ ਵੱਸਦੇ ਸਨ, ਓਹ ਵੀ ਖੋਤਿਆਂ ਉੱਤੇ, ਉੱਠਾਂ ਉੱਤੇ, ਖੱਚਰਾਂ ਉੱਤੇ ਅਰ ਬਲਦਾਂ ਉੱਤੇ ਲੱਦ ਲੱਦ ਕੇ ਰੋਟੀਆਂ, ਆਟਾ, ਅੰਜੀਰਾਂ ਦੇ ਪਿੰਨੀਆਂ, ਕਿਸ਼ਮਸ਼ ਦੇ ਗੁੱਛੇ, ਦਾਖਰਸ, ਤੇਲ, ਬਲਦ, ਅਰ ਭੇਡਾਂ ਬਹੁਤਾਇਤ ਨਾਲ ਲਿਆਏ, ਇਸ ਲਈ ਜੋ ਇਸਰਾਏਲ ਵਿੱਚ ਅਨੰਦ ਹੋਇਆ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਸ ਤੋਂ ਇਲਾਵਾ ਉਹ ਜੋ ਉਨ੍ਹਾਂ ਦੇ ਨੇੜੇ ਸਨ ਅਤੇ ਉਹ ਜਿਹੜੇ ਯਿੱਸਾਕਾਰ, ਜ਼ਬੂਲੁਨ ਅਤੇ ਨਫ਼ਤਾਲੀ ਤੱਕ ਵੀ ਵੱਸਦੇ ਸਨ, ਉਹ ਵੀ ਗਧਿਆਂ ਉੱਤੇ, ਊਠਾਂ ਉੱਤੇ, ਖੱਚਰਾਂ ਉੱਤੇ ਅਤੇ ਬਲ਼ਦਾਂ ਉੱਤੇ ਲੱਦ ਕੇ ਰੋਟੀਆਂ, ਆਟਾ, ਅੰਜੀਰਾਂ ਦੀਆਂ ਪਿੰਨੀਆਂ, ਕਿਸ਼ਮਿਸ਼ ਦੇ ਗੁੱਛੇ, ਦਾਖ਼ਰਸ, ਤੇਲ, ਬਲ਼ਦ ਅਤੇ ਭੇਡਾਂ ਬਹੁਤਾਇਤ ਨਾਲ ਲਿਆਏ, ਇਸ ਲਈ ਜੋ ਇਸਰਾਏਲ ਵਿੱਚ ਅਨੰਦ ਹੋਇਆ।