1 Chronicles 17:16 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਤਦ ਦਾਊਦ ਪਾਤਸ਼ਾਹ ਪਵਿੱਤਰ ਤੰਬੂ ਵੱਲ ਗਿਆ ਅਤੇ ਯਹੋਵਾਹ ਦੇ ਸਾਹਮਣੇ ਬੈਠ ਕੇ ਆਖਣ ਲੱਗਾ, “ਹੇ ਯਹੋਵਾਹ ਪਰਮੇਸ਼ੁਰ! ਤੂੰ ਮੇਰੇ ਅਤੇ ਮੇਰੇ ਘਰਾਣੇ ਤੇ ਅਪਾਰ ਰਹਿਮਤ ਕੀਤੀ ਹੈ। ਮੈਂ ਨਹੀਂ ਜਾਣਦਾ ਇਸ ਨਾਚੀਜ਼ ਤੇ ਕਿਰਪਾ ਦਾ ਕਾਰਣ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਦਾਊਦ ਪਾਤਸ਼ਾਹ ਅੰਦਰ ਵੜਿਆ, ਅਰ ਯਹੋਵਾਹ ਦੇ ਹਜ਼ੂਰ ਬੈਠ ਕੇ ਇਹ ਆਖਿਆ,ਹੇ ਯਹੋਵਾਹ ਪਰਮੇਸ਼ੁਰ, ਮੈਂ ਕੌਣ ਹਾਂ, ਅਰ ਮੇਰੀ ਕੁਲ ਕੀ ਹੈ, ਜੋ ਤੂੰ ਮੈਨੂੰ ਇੱਥੋਂ ਤੋੜੀ ਅਪੜਾ ਦਿੱਤਾ?
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਦਾਊਦ ਰਾਜਾ ਅੰਦਰ ਗਿਆ ਅਤੇ ਯਹੋਵਾਹ ਦੇ ਹਜ਼ੂਰ ਬੈਠ ਕੇ ਆਖਿਆ, “ਹੇ ਪ੍ਰਭੂ ਯਹੋਵਾਹ, ਮੈਂ ਕੌਣ ਹਾਂ ਅਤੇ ਮੇਰਾ ਘਰਾਣਾ ਕੀ ਹੈ, ਜੋ ਤੂੰ ਮੈਨੂੰ ਐਥੋਂ ਤੱਕ ਪਹੁੰਚਾ ਦਿੱਤਾ ਹੈ?