1 Chronicles 17:21 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਕੀ ਦੁਨੀਆਂ ਵਿੱਚ ਕੋਈ ਅਜਿਹੀ ਕੌਮ ਹੈ ਜਿਹੜੀ ਤੇਰੇ ਲੋਕਾਂ, ਇਸਰਾਏਲ ਦੇ ਤੁਲਨਾਯੋਗ ਹੋਵੇ। ਨਹੀਂ! ਧਰਤੀ ਤੇ ਅਜਿਹੀ ਕੌਮ ਸਿਰਫ਼ ਇਸਰਾਏਲ ਹੀ ਹੈ ਜਿਸ ਲਈ ਤੂੰ ਅਜਿਹੇ ਅਚਰਜ ਕਾਰਜ ਕੀਤੇ ਹਨ। ਤੂੰ ਸਾਨੂੰ ਮਿਸਰ ਵਿੱਚੋਂ ਕੱਢ ਕੇ ਅਜਾਦ ਕੀਤਾ। ਤੂੰ ਆਪਣਾ ਨਾਉਂ ਜੱਸ ਆਪੇ ਕੀਤਾ। ਤੂੰ ਆਪ ਹੀ ਆਪਣੇ ਲੋਕਾਂ ਦੇ ਸਾਹਵੇਂ ਹੋਇਆ ਤੇ ਸਾਡੇ ਲਈ ਦੂਜੇ ਲੋਕਾਂ ਤੋਂ ਜ਼ਬਰਦਸਤੀ ਉਨ੍ਹਾਂ ਦੀ ਭੂਮੀ ਹਥਿਆ ਕੇ ਸਾਨੂੰ ਦਿੱਤੀ!
Punjabi Bible 2016 - ਪਵਿੱਤਰ ਬਾਈਬਲ O.V.
ਅਰ ਸਾਰੇ ਜਗਤ ਵਿੱਚ ਕਿਹੜੀ ਜ਼ਾਤ ਹੈ ਜਿਹੜੀ ਤੇਰੀ ਪਰਜਾ ਇਸਰਾਏਲ ਦੇ ਤੁੱਲ ਹੋਵੇ, ਜਿਸ ਦੇ ਬਚਾਉਣ ਨੂੰ ਪਰਮੇਸ਼ੁਰ ਆਪ ਗਿਆ ਕਿ ਉਸ ਨੂੰ ਆਪਣੀ ਪਰਜਾ ਬਣਾਵੇ ਅਰ ਵੱਡੇ ਵੱਡੇ, ਅਰ ਡਰਾਉਣੇ ਕੰਮਾਂ ਨਾਲ ਆਪਣਾ ਨਾਮ ਉੱਚਾ ਕਰੇ, ਜੋ ਆਪਣੀ ਪਰਜਾ ਦੇ ਅੱਗੋਂ ਜਿਨ੍ਹਾਂ ਨੂੰ ਤੂੰ ਮਿਸਰ ਦੇਸ ਵਿੱਚੋਂ ਛੁਡਾ ਲਿਆਇਆ ਕੌਮਾਂ ਨੂੰ ਕੱਢ ਦਿੱਤਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਸਾਰੇ ਸੰਸਾਰ ਵਿੱਚ ਹੋਰ ਕਿਹੜੀ ਕੌਮ ਹੈ ਜਿਹੜੀ ਤੇਰੀ ਪਰਜਾ ਇਸਰਾਏਲ ਦੇ ਤੁੱਲ ਹੋਵੇ, ਜਿਸ ਦੇ ਬਚਾਉਣ ਨੂੰ ਪਰਮੇਸ਼ੁਰ ਆਪ ਗਿਆ ਤਾਂ ਕਿ ਉਸ ਨੂੰ ਆਪਣੀ ਪਰਜਾ ਬਣਾਵੇ, ਵੱਡੇ-ਵੱਡੇ ਤੇ ਡਰਾਉਣੇ ਕੰਮਾਂ ਨਾਲ ਆਪਣਾ ਨਾਮ ਉੱਚਾ ਕਰੇ ਅਤੇ ਆਪਣੀ ਪਰਜਾ ਦੇ ਅੱਗੋਂ ਜਿਨ੍ਹਾਂ ਨੂੰ ਤੂੰ ਮਿਸਰ ਦੇਸ ਵਿੱਚੋਂ ਛੁਡਾ ਲਿਆਇਆ, ਕੌਮਾਂ ਨੂੰ ਕੱਢ ਦਿੱਤਾ।