1 Chronicles 21:11 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਤਦ ਗਾਦ ਦਾਊਦ ਕੋਲ ਗਿਆ ਅਤੇ ਉਸ ਨੂੰ ਜਾ ਕੇ ਕਿਹਾ, “ਯਹੋਵਾਹ ਆਖਦਾ ਹੈ, ‘ਦਾਊਦ ਤੂੰ ਇਨ੍ਹਾਂ ਵਿੱਚੋਂ ਚੋਣ ਕਰ ਲੈ ਕਿ ਤੈਨੂੰ ਕਿਹੜਾ ਦੰਡ ਚਾਹੀਦਾ ਹੈ: ਤਿੰਨ ਸਾਲਾਂ ਦਾ ਅੰਨ ਕਾਲ ਹੋਵੇ ਜਾਂ ਤੂੰ ਆਪਣੇ ਵੈਰੀਆਂ ਸਾਹਮਣਿਓ ਤਿੰਨਾਂ ਮਹੀਨਿਆਂ ਲਈ ਭੱਜਦਾ ਫਿਰੇਂ, ਜਦੋਂ ਕਿ ਉਹ ਤੈਨੂੰ ਆਪਣੀਆਂ ਤਲਵਾਰਾਂ ਨਾਲ ਭਜਾਉਣ ਜਾਂ ਤਿੰਨ ਦਿਨ ਯਹੋਵਾਹ ਤੇਰੇ ਉੱਪਰ ਕਰੋਪੀ ਰਹੇ ਜਿਸ ਵਿੱਚ ਮਹਾਂਮਾਰੀ ਸਾਰੇ ਦੇਸ ਵਿੱਚ ਫ਼ੈਲ ਜਾਵੇ ਅਤੇ ਯਹੋਵਾਹ ਦਾ ਦੂਤ ਸਾਰੇ ਦੇਸ਼ ਰਾਹੀਂ ਇਸਰਾਏਲੀਆਂ ਨੂੰ ਤਬਾਹ ਕਰੇ।’ ਦਾਊਦ! ਪਰਮੇਸ਼ੁਰ ਨੇ ਮੈਨੂੰ ਇਸੇ ਲਈ ਭੇਜਿਆ ਹੈ ਤਾਂ ਜੋ ਇਨ੍ਹਾਂ ਵਿੱਚੋਂ ਤੂੰ ਚੋਣ ਕਰ ਲੈ ਤਾਂ ਜੋ ਮੈਂ ਜਾ ਕੇ ਪਰਮੇਸ਼ੁਰ ਨੂੰ ਜਵਾਬਦੇਹ ਹੋਵਾਂ।”
Punjabi Bible 2016 - ਪਵਿੱਤਰ ਬਾਈਬਲ O.V.
ਗੱਲ ਕਾਹਦੀ, ਗਾਦ ਦਾਊਦ ਕੋਲ ਆਇਆ ਅਰ ਉਸ ਨੂੰ ਆਖਿਆ ਕਿ ਯਹੋਵਾਹ ਦੀ ਇਹ ਆਗਿਆ ਹੈ ਜੋ ਤੂੰ ਇਨ੍ਹਾਂ ਵਿੱਚੋਂ ਇੱਕ ਚੁਣ ਲੈ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਖ਼ੀਰ, ਗਾਦ ਦਾਊਦ ਕੋਲ ਆਇਆ ਅਤੇ ਉਸ ਨੂੰ ਆਖਿਆ ਕਿ ਯਹੋਵਾਹ ਦੀ ਇਹ ਆਗਿਆ ਹੈ ਜੋ ਤੂੰ ਇੰਨ੍ਹਾਂ ਵਿੱਚੋਂ ਇੱਕ ਚੁਣ ਲੈ,