1 Chronicles 21:23 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਆਰਨਾਨ ਨੇ ਦਾਊਦ ਨੂੰ ਕਿਹਾ, “ਤੂੰ ਇਹ ਪਿੜ ਸੰਭਾਲ ਲੈ। ਤੂੰ ਤਾਂ ਮੇਰਾ ਪਾਤਸ਼ਾਹ ਸੁਆਮੀ ਹੈਂ। ਤੈਨੂੰ ਜਿਵੇਂ ਚੰਗਾ ਲਗਦਾ ਹੈ ਤੂੰ ਕਰ ਲੈ। ਵੇਖ, ਮੈਂ ਤੈਨੂੰ ਹੋਮ ਦੀ ਭੇਟ ਲਈ ਪਸ਼ੂ ਅਤੇ ਅਨਾਜ ਦੀ ਭੇਟ ਲਈ ਕਣਕ ਵੀ ਦੇਵਾਂਗਾ।”
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਆਰਨਾਨ ਨੇ ਦਾਊਦ ਨੂੰ ਅੱਗੋਂ ਆਖਿਆ, ਨਿਸੰਗ ਆਪਣੇ ਵਾਸਤੇ ਲੈ ਲਓ ਅਰ ਜਿਵੇਂ ਮੇਰੇ ਸੁਆਮੀ ਪਾਤਸ਼ਾਹ ਨੂੰ ਭਾਉਂਦਾ ਹੈ, ਤਿਵੇਂ ਕਰੋ, ਵੇਖੋ, ਮੈਂ ਤਾਂ ਹੋਮ ਦੀਆਂ ਬਲੀਆਂ ਦੇ ਲਈ ਬਲਦ ਅਤੇ ਗਾਹ ਦੀ ਸਾਰੀ ਸਮਿਗ੍ਰੀ ਬਾਲਣ ਵਾਸਤੇ, ਅਤੇ ਅੰਨ ਦੀ ਭੇਟ ਵਾਸਤੇ ਕਣਕ, ਮੈਂ ਸਭ ਕੁਝ ਦਿੰਦਾ ਹਾਂ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਆਰਨਾਨ ਨੇ ਦਾਊਦ ਨੂੰ ਅੱਗੋਂ ਆਖਿਆ ਕਿ ਲੈ ਲਓ ਅਤੇ ਜਿਵੇਂ ਮੇਰਾ ਸੁਆਮੀ ਪਾਤਸ਼ਾਹ ਚਾਹੁੰਦਾ ਹੈ ਉਸੇ ਤਰ੍ਹਾਂ ਕਰੇ, ਵੇਖੋ, ਮੈਂ ਤਾਂ ਹੋਮ ਦੀਆਂ ਬਲੀਆਂ ਦੇ ਲਈ ਬਲ਼ਦ, ਕਣਕ ਝਾੜਨ ਦਾ ਸਾਰਾ ਸਮਾਨ ਬਾਲਣ ਵਾਸਤੇ, ਅੰਨ ਦੀ ਭੇਟ ਵਾਸਤੇ ਕਣਕ ਅਤੇ ਸਭ ਕੁਝ ਦਿੰਦਾ ਹਾਂ।