1 Chronicles 22:13 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਜੇਕਰ ਤੂੰ ਪਰਮੇਸ਼ੁਰ ਦੇ ਅਸੂਲ ਅਤੇ ਨੇਮ ਮੰਨੇਗਾ ਜਿਹੜੇ ਪਰਮੇਸ਼ੁਰ ਨੇ ਇਸਰਾਏਲ ਵਾਸਤੇ ਮੂਸਾ ਨੂੰ ਦਿੱਤੇ ਸਨ, ਤਾਂ ਪਰਮੇਸ਼ੁਰ ਤੇਰੇ ਤੇ ਕਿਰਪਾ ਕਰੇਗਾ ਤੇ ਤੈਨੂੰ ਸਫ਼ਲਤਾ ਦੇਵੇਗਾ। ਤੂੰ ਬਹਾਦੁਰ ਹੋ ਕੇ ਸ਼ਕਤੀਸ਼ਾਲੀ ਹੋ, ਡਰ ਨਹੀਂ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਤੂੰ ਭਾਗਵਾਨ ਹੋਵੇਂਗਾ, ਜੋ ਤੂੰ ਉਨ੍ਹਾਂ ਬਿਧੀਆਂ ਅਤੇ ਬਿਵਸਥਾਂ ਉੱਤੇ ਵਰਤਾਰਾ ਕਰੇਂਗਾ, ਜਿਹੜੀਆਂ ਯਹੋਵਾਹ ਨੇ ਇਸਰਾਏਲ ਦੇ ਲਈ ਮੂਸਾ ਨੂੰ ਆਗਿਆਂ ਦਿੱਤੀਆਂ ਸਨ। ਤਕੜਾ ਹੋ, ਅਰ ਉਤਸਾਹ ਰੱਖ, ਡਰ ਨਹੀਂ, ਅਰ ਨਾ ਘਾਬਰ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਾਂ ਤੂੰ ਸਫ਼ਲ ਹੋਵੇਂਗਾ, ਜੇ ਤੂੰ ਉਨ੍ਹਾਂ ਬਿਧੀਆਂ ਅਤੇ ਬਿਵਸਥਾ ਦੇ ਅਨੁਸਾਰ ਚੱਲੇਂਗਾ, ਜਿਹੜੀਆਂ ਯਹੋਵਾਹ ਨੇ ਇਸਰਾਏਲ ਦੇ ਲਈ ਮੂਸਾ ਨੂੰ ਆਗਿਆ ਦਿੱਤੀਆਂ ਸਨ। ਤਕੜਾ ਹੋ ਅਤੇ ਉਤਸ਼ਾਹ ਰੱਖ, ਡਰ ਨਹੀਂ ਅਤੇ ਨਾ ਘਬਰਾ।