1 Chronicles 22:5 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਦਾਊਦ ਨੇ ਕਿਹਾ, “ਸਾਨੂੰ ਯਹੋਵਾਹ ਲਈ ਇੱਕ ਬਹੁਤ ਹੀ ਵਿਸ਼ਾਲ ਅਤੇ ਮਹਾਨ ਮੰਦਰ ਬਨਾਉਣਾ ਚਾਹੀਦਾ ਹੈ। ਪਰ ਮੇਰਾ ਪੁੱਤਰ ਅਜੇ ਬਹੁਤ ਛੋਟਾ ਅਤੇ ਤਜ਼ਰਬਾਹੀਣ ਹੈ। ਯਹੋਵਾਹ ਦਾ ਮੰਦਰ ਇਸਦੀ ਮਹਾਨਤਾ ਅਤੇ ਸੁੰਦਰਤਾ ਲਈ ਸਾਰੀਆਂ ਕੌਮਾਂ ਵਿੱਚ ਮਸ਼ਹੂਰ ਹੋਣਾ ਚਾਹੀਦਾ ਹੈ। ਇਸੇ ਕਾਰਣ ਯਹੋਵਾਹ ਦੇ ਮੰਦਰ ਦੇ ਨਿਰਮਾਣ ਦੀ ਮੈਂ ਯੋਜਨਾ ਬਣਾਈ ਹੈ।” ਇਸ ਲਈ ਦਾਊਦ ਨੇ ਆਪਣੀ ਮੌਤ ਤੋਂ ਪਹਿਲਾਂ ਮੰਦਰ ਦੇ ਨਿਰਮਾਣ ਦੀਆਂ ਬੜੀਆਂ ਯੋਜਨਾਵਾਂ ਬਣਾਈਆਂ।
Punjabi Bible 2016 - ਪਵਿੱਤਰ ਬਾਈਬਲ O.V.
ਅਰ ਦਾਊਦ ਨੇ ਆਖਿਆ, ਮੇਰਾ ਪੁੱਤ੍ਰ ਸੁਲੇਮਾਨ ਅਜੇ ਤਾਂ ਇਆਣਾ ਅਤੇ ਬਾਲਕ ਹੈ ਅਤੇ ਲੋੜੀਦਾ ਹੈ, ਜੋ ਉਹ ਭਵਨ ਜਿਹੜਾ ਯਹੋਵਾਹ ਦੇ ਲਈ ਬਣਾਇਆ ਜਾਵੇਗਾ ਬਹੁਤ ਹੀ ਸੁੰਦਰ ਹੋਵੇ, ਜੋ ਉਹ ਦਾ ਨਾਮ ਅਤੇ ਪ੍ਰਤਾਪ ਦੇਸਾਂ ਦੇਸਾਂ ਵਿੱਚ ਉਜਾਗਰ ਹੋਵੇ, ਇਸ ਲਈ ਮੈਂ ਆਪ ਹੀ ਉਹ ਦੇ ਲਈ ਤਿਆਰੀ ਕਰਾਂਗਾ। ਗੱਲ ਕਾਹਦੀ, ਦਾਊਦ ਨੇ ਆਪਣੇ ਮਰਨ ਤੋਂ ਪਹਿਲਾਂ ਅਤਿਅੰਤ ਤਿਆਰੀਆਂ ਕੀਤੀਆਂ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਦਾਊਦ ਨੇ ਆਖਿਆ, “ਮੇਰਾ ਪੁੱਤਰ ਸੁਲੇਮਾਨ ਅਜੇ ਤਾਂ ਨਿਆਣਾ ਅਤੇ ਬਾਲਕ ਹੈ, ਅਤੇ ਜ਼ਰੂਰੀ ਹੈ ਕਿ ਜਿਹੜਾ ਭਵਨ ਯਹੋਵਾਹ ਦੇ ਲਈ ਬਣਾਇਆ ਜਾਵੇਗਾ, ਉਹ ਬਹੁਤ ਹੀ ਸੁੰਦਰ ਹੋਵੇ, ਤਾਂ ਕਿ ਉਹ ਦਾ ਨਾਮ ਅਤੇ ਪ੍ਰਤਾਪ ਸਾਰੇ ਦੇਸਾਂ ਵਿੱਚ ਉਜਾਗਰ ਹੋਵੇ, ਇਸ ਲਈ ਮੈਂ ਆਪ ਹੀ ਉਹ ਦੇ ਲਈ ਤਿਆਰੀ ਕਰਾਂਗਾ।” ਅਖ਼ੀਰ, ਦਾਊਦ ਨੇ ਆਪਣੇ ਮਰਨ ਤੋਂ ਪਹਿਲਾਂ ਬਹੁਤ ਜਿਆਦਾ ਤਿਆਰੀਆਂ ਕੀਤੀਆਂ।