1 Chronicles 22:9 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਤੇਰੇ ਘਰ ਇੱਕ ਪੁੱਤਰ ਹੋਵੇਗਾ ਜੋ ਅਮਨ ਪਸੰਦ ਹੋਵੇਗਾ ਅਤੇ ਮੈਂ ਤੇਰੇ ਪੁੱਤਰ ਨੂੰ ਸ਼ਾਂਤੀ ਦਾ ਸਮਾਂ ਦੇਵਾਂਗਾ। ਉਸ ਦੇ ਚੌਗਿਰਦੇ ’ਚ ਪਸਰੇ ਉਸ ਦੇ ਵੈਰੀ ਉਸ ਨੂੰ ਪਰੇਸ਼ਾਨ ਨਹੀਂ ਕਰਨਗੇ ਅਤੇ ਉਸਦਾ ਨਾਂ ਸੁਲੇਮਾਨ ਹੋਵੇਗਾ। ਅਤੇ ਮੈਂ ਸੁਲੇਮਾਨ ਦੇ ਰਾਜ ਵਿੱਚ ਇਸਰਾਏਲ ਨੂੰ ਸੁੱਖ ਸ਼ਾਂਤੀ ਤੇ ਅਮਨ ਦਾ ਰਾਜ ਦੇਵਾਂਗਾ।
Punjabi Bible 2016 - ਪਵਿੱਤਰ ਬਾਈਬਲ O.V.
ਵੇਖ, ਤੇਰੇ ਘਰ ਇੱਕ ਪ੍ਰੱਤ੍ਰ ਜੰਮੇਗਾ ਜੋ ਸਮਤਾ ਵਾਲਾ ਹੋਵੇਗਾ ਅਰ ਮੈਂ ਉਸ ਨੂੰ ਚੁਫੇਰਿਓਂ ਉਹ ਦੇ ਸਾਰੇ ਵੈਰੀਆਂ ਤੋਂ ਅਰਾਮ ਦਿਆਂਗਾ ਕਿਉਂ ਜੋ ਉਹ ਦਾ ਨਾਉਂ ਸੁਲੇਮਾਨ ਹੋਵੇਗਾ ਅਤੇ ਮੈਂ ਉਹ ਦੇ ਸਮੇਂ ਵਿੱਚ ਇਸਰਾਏਲ ਨੂੰ ਸੁਖ ਸਾਂਦ ਅਰ ਮੇਲ ਬਖ਼ਸ਼ਾਂਗਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਵੇਖ, ਤੇਰੇ ਘਰ ਇੱਕ ਪੁੱਤਰ ਜੰਮੇਗਾ ਜੋ ਸ਼ਾਂਤ ਵਿਅਕਤੀ ਹੋਵੇਗਾ ਅਤੇ ਮੈਂ ਉਸ ਨੂੰ ਉਹ ਦੇ ਸਾਰੇ ਵੈਰੀਆਂ ਤੋਂ ਅਰਾਮ ਦਿਆਂਗਾ, ਕਿਉਂ ਜੋ ਉਹ ਦਾ ਨਾਮ ਸੁਲੇਮਾਨ ਹੋਵੇਗਾ ਅਤੇ ਮੈਂ ਉਹ ਦੇ ਸਮੇਂ ਵਿੱਚ ਇਸਰਾਏਲ ਨੂੰ ਸੁੱਖ-ਸਾਂਦ ਅਤੇ ਮੇਲ-ਮਿਲਾਪ ਬਖ਼ਸ਼ਾਂਗਾ।