1 Chronicles 23:13 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਅਮਰਾਮ ਦੇ 2 ਪੁੱਤਰ ਹਾਰੂਨ ਅਤੇ ਮੂਸਾ ਸਨ। ਹਾਰੂਨ ਨੂੰ ਬਹੁਤ ਖਾਸ ਹੋਣ ਲਈ ਚੁਣਿਆ ਗਿਆ ਸੀ ਅਤੇ ਇਸ ਲਈ ਉਹ ਅਤੇ ਉਸ ਦੇ ਉੱਤਰਾਧਿਕਾਰੀ ਹਮੇਸ਼ਾ ਖਾਸ ਹੋਣ ਲਈ ਚੁਣੇ ਗਏ ਸਨ। ਉਹ ਯਹੋਵਾਹ ਦੀ ਉਪਾਸਨਾ ਲਈ ਪਵਿੱਤਰ ਚੀਜ਼ਾਂ ਨੂੰ ਤਿਆਰ ਕਰਨ ਲਈ ਚੁਣੇ ਗਏ ਸਨ। ਹਾਰੂਨ ਅਤੇ ਉਸ ਦੇ ਉੱਤਰਾਧਿਕਾਰੀਆਂ ਨੂੰ ਯਹੋਵਾਹ ਅੱਗੇ ਧੂਪ ਧੁਖਾਉਣ ਲਈ ਵੀ ਚੁਣਿਆ ਗਿਆ। ਉਨ੍ਹਾਂ ਨੂੰ ਯਹੋਵਾਹ ਨੂੰ ਜਾਜਕ ਬਣ ਕੇ ਸੇਵਾ ਕਰਨ ਲਈ ਵੀ ਚੁਣਿਆ ਗਿਆ। ਉਨ੍ਹਾਂ ਨੂੰ ਯਹੋਵਾਹ ਦੀ ਉਪਾਸਨਾ ਕਰਨ ਅਤੇ ਸਦੀਵ ਕਾਲ ਲਈ ਉਸਦਾ ਨਾਉਂ ਲੈ ਕੇ ਬਰਕਤ ਦੇਣ ਦਾ ਹੱਕ ਪ੍ਰਾਪਤ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਅਮਰਾਮ ਦੇ ਪੁੱਤ੍ਰ, - ਹਾਰੂਨ ਤੇ ਮੂਸਾ, ਅਤੇ ਹਾਰੂਨ ਵੱਖਰਾ ਕੀਤਾ ਗਿਆ ਕਿ ਉਹ ਅੱਤ ਪਵਿੱਤ੍ਰ ਵਸਤਾਂ ਨੂੰ ਪਵਿੱਤ੍ਰ ਰੱਖੇ, ਉਹ ਤੇ ਉਹ ਦੇ ਪੁੱਤ੍ਰ ਸਦਾ ਲਈ, ਨਾਲੇ ਕਿ ਓਹ ਯਹੋਵਾਹ ਅੱਗੇ ਧੂਪ ਧੁਖਾਉਣ, ਉਹ ਦੀ ਉਪਾਸਨਾ ਕਰਨ ਤੇ ਸਦੀਪ ਕਾਲ ਉਹ ਦਾ ਨਾਮ ਲੈ ਕੇ ਬਰਕਤ ਦੇਣ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਮਰਾਮ ਦੇ ਪੁੱਤਰ, ਹਾਰੂਨ ਤੇ ਮੂਸਾ, ਅਤੇ ਹਾਰੂਨ ਵੱਖਰਾ ਕੀਤਾ ਗਿਆ ਕਿ ਉਹ ਅੱਤ ਪਵਿੱਤਰ ਵਸਤਾਂ ਨੂੰ ਪਵਿੱਤਰ ਰੱਖੇ, ਉਹ ਤੇ ਉਹ ਦੇ ਪੁੱਤਰ ਸਦਾ ਲਈ, ਅਤੇ ਉਹ ਯਹੋਵਾਹ ਅੱਗੇ ਧੂਪ ਵੀ ਧੁਖਾਉਣ, ਉਹ ਦੀ ਉਪਾਸਨਾ ਕਰਨ ਤੇ ਸਦੀਪਕ ਕਾਲ ਉਹ ਦਾ ਨਾਮ ਲੈ ਕੇ ਬਰਕਤ ਦੇਣ।