1 Chronicles 25:1 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਦਾਊਦ ਅਤੇ ਫ਼ੌਜ ਦੇ ਸੈਨਾਪਤੀਆਂ ਨੇ ਆਸਾਫ਼ ਦੇ ਪੁੱਤਰਾਂ ਨੂੰ ਖਾਸ ਸੇਵਾ ਲਈ ਵੱਖ ਕਰ ਦਿੱਤਾ। ਆਸਾਫ਼ ਦੇ ਪੁੱਤਰ ਹੇਮਾਨ ਅਤੇ ਯਦੂਥੂਨ ਸਨ। ਉਨ੍ਹਾਂ ਦਾ ਖਾਸ ਕੰਮ ਪਰਮੇਸ਼ੁਰ ਦੀ ਅਗੰਮੀ ਵਾਣੀ ਨੂੰ, ਉਸ ਦੇ ਸੰਦੇਸ਼ਾਂ ਨੂੰ ਬਰਬਤਾਂ, ਦਿਲਰੁਬਾ, ਛੈਣਿਆਂ ਆਦਿ ਸਾਜ਼ਾਂ ਨਾਲ ਲੋਕਾਂ ਤੀਕ ਪਹੁੰਚਾਣਾ ਸੀ। ਜਿਨ੍ਹਾਂ ਮਨੁੱਖਾਂ ਨੇ ਇਸ ਤਰੀਕੇ ਨਾਲ ਸੇਵਾ ਵਿੱਚ ਹਿੱਸਾ ਲਿਆ, ਉਨ੍ਹਾਂ ਦੀ ਸੂਚੀ ਇਸ ਤਰ੍ਹਾਂ ਹੈ:
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਦਾਊਦ ਤੇ ਸੈਨਾ ਪਤੀਆਂ ਨੇ ਆਸਾਫ ਅਰ ਹੇਮਾਨ ਅਰ ਯਦੂਥੂਨ ਦੇ ਪੁੱਤ੍ਰਾਂ ਵਿੱਚੋਂ ਕਈਆਂ ਨੂੰ ਉਪਾਸਨਾ ਲਈ ਅੱਡ ਰੱਖਿਆ ਕਿ ਓਹ ਬਰਬਤਾਂ, ਸਿਤਾਰਾਂ ਤੇ ਛੈਣਿਆਂ ਨਾਲ ਨਬੁੱਵਤ ਕਰਨ ਅਤੇ ਕੰਮ ਕਰਨ ਵਾਲਿਆਂ ਦੀ ਗਿਣਤੀ ਉਨ੍ਹਾਂ ਦੀ ਸੇਵਾ ਅਨੁਸਾਰ ਇਹ ਸੀ, -
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫਿਰ ਦਾਊਦ ਅਤੇ ਸੈਨਾਪਤੀਆਂ ਨੇ ਆਸਾਫ਼, ਹੇਮਾਨ ਅਤੇ ਯਦੂਥੂਨ ਦੇ ਪੁੱਤਰਾਂ ਵਿੱਚੋਂ ਕਈਆਂ ਨੂੰ ਉਪਾਸਨਾ ਲਈ ਵੱਖਰਾ ਰੱਖਿਆ ਕਿ ਉਹ ਬਰਬਤਾਂ, ਸਿਤਾਰਾਂ ਤੇ ਛੈਣਿਆਂ ਨਾਲ ਅਗੰਮ ਵਾਕ ਕਰਨ ਅਤੇ ਕੰਮ ਕਰਨ ਵਾਲਿਆਂ ਦੀ ਗਿਣਤੀ ਉਨ੍ਹਾਂ ਦੀ ਸੇਵਾ ਅਨੁਸਾਰ ਇਹ ਸੀ,