1 Chronicles 26:31 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਹਬਰੋਨ ਪਰਿਵਾਰ ਦੇ ਇਤਿਹਾਸ ਅਨੁਸਾਰ ਯਰੀਯਾਹ ਉਨ੍ਹਾਂ ਦਾ ਆਗੂ ਸੀ। ਦਾਊਦ ਦੇ ਸ਼ਾਸਨ ਦੇ 40 ਵਰ੍ਹੇ ਦੌਰਾਨ, ਉਸ ਨੇ ਆਪਣੇ ਲੋਕਾਂ ਨੂੰ ਪਰਿਵਾਰਿਕ ਇਤਿਹਾਸਾਂ ਰਾਹੀਂ ਬਹਾਦੁਰ ਸਿਪਾਹੀਆਂ ਮਾਹਿਰ ਅਤੇ ਆਦਮੀਆਂ ਨੂੰ ਲੱਭਣ ਦਾ ਆਦੇਸ਼ ਦਿੱਤਾ। ਉਨ੍ਹਾਂ ਵਿੱਚੋਂ ਕੁਝ ਲੋਕ ਯਅਜ਼ੇਰ ਨਗਰ ਵਿੱਚ ਗਿਲਆਦ ਤੋਂ ਹਬਰੋਨ ਪਰਿਵਾਰ ਵਿੱਚੋਂ ਲੱਭੇ।
Punjabi Bible 2016 - ਪਵਿੱਤਰ ਬਾਈਬਲ O.V.
ਹਬਰੋਨੀਆਂ ਵਿੱਚ ਯਰੀਯਾਹ ਹਬਰੋਨੀਆਂ ਦਾ ਮੁਖੀਆ ਉਨ੍ਹਾਂ ਦੇ ਪਿਤਰਾਂ ਦੇ ਘਰਾਣਿਆਂ ਦੀਆਂ ਪੀੜ੍ਹੀਆਂ ਅਨੁਸਾਰ ਸੀ। ਦਾਊਦ ਪਾਤਸ਼ਾਹ ਦੇ ਚਾਲੀਵੇਂ ਵਰਹੇ ਵਿੱਚ ਓਹ ਭਾਲੇ ਗਏ ਅਤੇ ਗਿਲਆਦ ਦੇ ਯਅਜ਼ੇਰ ਵਿੱਚ ਉਨ੍ਹਾਂ ਵਿੱਚੋਂ ਮਹਾ ਸੂਰਮੇ ਲੱਭੇ ਗਏ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹਬਰੋਨੀਆਂ ਵਿੱਚ ਯਰੀਯਾਹ ਹਬਰੋਨੀਆਂ ਦਾ ਮੁਖੀਆ ਉਨ੍ਹਾਂ ਦੇ ਪਿਤਾਵਾਂ ਦੇ ਘਰਾਣਿਆਂ ਦੀਆਂ ਪੀੜ੍ਹੀਆਂ ਅਨੁਸਾਰ ਸੀ। ਦਾਊਦ ਪਾਤਸ਼ਾਹ ਦੇ ਚਾਲ੍ਹੀਵੇਂ ਸਾਲ ਵਿੱਚ ਉਹ ਲੱਭੇ ਗਏ ਅਤੇ ਗਿਲਆਦ ਦੇ ਯਾਜ਼ੇਰ ਵਿੱਚ ਉਨ੍ਹਾਂ ਵਿੱਚੋਂ ਮਹਾਂ ਸੂਰਮੇ ਲੱਭੇ ਗਏ