1 Chronicles 28:15 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਸੁਨਿਹਰੀ ਦੀਵਟ ਅਤੇ ਸੁਨਿਹਰੀ ਦੀਵਿਆਂ ਦੇ ਲਈ ਅਤੇ ਚਾਂਦੀ ਦੇ ਦੀਵੇ ਅਤੇ ਦੀਵਟਾਂ ਲਈ ਵੀ ਦਾਊਦ ਨੇ ਸੁਲੇਮਾਨ ਨੂੰ ਸਮਝਾਇਆ ਕਿ ਹਰ ਇੱਕ ਦੀਵੇ ਅਤੇ ਦੀਵਟ ਲਈ ਕਿੰਨਾ-ਕਿੰਨਾ ਸੋਨਾ ਅਤੇ ਚਾਂਦੀ ਵਰਤੋਂ ਵਿੱਚ ਆਵੇਗੀ। ਅਲਗ-ਅਲਗ ਜਗ੍ਹਾ ਉੱਤੇ ਲੋੜ ਮੁਤਾਬਕ ਕਿੱਥੇ ਕਿਹੜਾ ਦੀਵਾ ਵਰਤੋਂ ਵਿੱਚ ਆਵੇਗਾ ਇਸ ਬਾਬਤ ਵੀ ਸਮਝਾਇਆ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਸੁਨਹਿਰੀ ਦੀਵਟ ਅਰ ਉਨ੍ਹਾਂ ਦੇ ਸੁਨਹਿਰੀ ਦੀਵਿਆਂ ਦੇ ਲਈ ਵੀ ਤੋਲ ਨਾਲ ਦਿੱਤਾ, ਹਰੇਕ ਦੀਵਟ ਅਰ ਉਸ ਦੇ ਦੀਵਿਆਂ ਦੇ ਲਈ ਸੋਨਾ ਤੋਲ ਨਾਲ ਦਿੱਤਾ ਅਰ ਚਾਂਦੀ ਦੀਆਂ ਦੀਵਟਾਂ ਦੇ ਲਈ ਚਾਂਦੀ ਤੋਲ ਦਿੱਤੀ, ਹਰੇਕ ਦੀਵਟ ਅਰ ਉਸ ਦੇ ਦੀਵਿਆਂ ਦੇ ਲਈ, ਜਿਵੇਂ ਹਰੇਕ ਦੀਵਟ ਦੇ ਕੰਮ ਨੂੰ ਲੋੜੀਂਦਾ ਸੀ, ਚਾਂਦੀ ਤੋਲ ਨਾਲ ਦਿੱਤੀ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਸੁਨਹਿਰੀ ਦੀਵਟ ਅਤੇ ਉਨ੍ਹਾਂ ਦੇ ਸੁਨਹਿਰੀ ਦੀਵਿਆਂ ਦੇ ਲਈ ਵੀ ਤੋਲ ਨਾਲ ਦਿੱਤਾ ਹਰੇਕ ਦੀਵਟ ਅਤੇ ਉਸ ਦੇ ਦੀਵਿਆਂ ਦੇ ਲਈ ਸੋਨਾ ਤੋਲ ਕੇ ਦਿੱਤਾ ਅਤੇ ਚਾਂਦੀ ਦੀਆਂ ਦੀਵਟਾਂ ਦੇ ਲਈ ਚਾਂਦੀ ਤੋਲ ਦਿੱਤੀ, ਹਰੇਕ ਦੀਵਟ ਅਤੇ ਉਸ ਦੇ ਦੀਵਿਆਂ ਦੇ ਲਈ, ਜਿਵੇਂ ਹਰੇਕ ਦੀਵਟ ਦੇ ਕੰਮ ਲਈ ਜ਼ਰੂਰੀ ਸੀ, ਚਾਂਦੀ ਤੋਲ ਨਾਲ ਦਿੱਤੀ