1 Chronicles 28:20 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਇਹ ਵੀ ਕਿਹਾ, “ਬਹਾਦੁਰ ਹੋਕੇ ਅਤੇ ਸ਼ਕਤੀਸ਼ਾਲੀ ਹੋਕੇ ਇਸ ਕਾਰਜ ਨੂੰ ਪੂਰਾ ਕਰ। ਤੂੰ ਕਿਸੇ ਗੱਲੋ ਘਬਰਾਈ ਨਾ, ਕਿਉਂ ਕਿ ਯਹੋਵਾਹ ਪਰਮੇਸ਼ੁਰ ਮੇਰਾ ਪ੍ਰਭੂ ਤੇਰੇ ਅੰਗ-ਸੰਗ ਹੈ। ਉਹ ਕਾਰਜ ਦੇ ਪੂਰਾ ਮੁਕੰਮਲ ਹੋਣ ਤੀਕ ਤੇਰੀ ਮਦਦ ਕਰੇਗਾ। ਉਹ ਤੈਨੂੰ ਛੱਡੇਗਾ ਨਹੀਂ ਅਤੇ ਜਦ ਤੀਕ ਉਸਦਾ ਮੰਦਰ ਮੁਕੰਮਲ ਨਾ ਹੋਵੇਗਾ ਉਹ ਤੇਰੇ ਸੰਗ ਰਹੇਗਾ।
Punjabi Bible 2016 - ਪਵਿੱਤਰ ਬਾਈਬਲ O.V.
ਅਰ ਦਾਊਦ ਨੇ ਆਪਣੇ ਪੁੱਤ੍ਰ ਸੁਲੇਮਾਨ ਨੂੰ ਆਖਿਆ, ਤਕੜਾ ਅਤੇ ਸੂਰਮਾ ਹੋ, ਅਤੇ ਕੰਮ ਕਰ, ਡਰੀਂ ਨਾ, ਅਰ ਘਾਬਰ ਨਹੀਂ, ਕਿਉਂ ਜੋ ਯਹੋਵਾਹ ਪਰਮੇਸ਼ੁਰ, ਅਰਥਾਤ ਮੇਰਾ ਪਰਮੇਸ਼ੁਰ ਤੇਰੇ ਅੰਗ ਸੰਗ ਹੈ, ਉਹ ਤੈਨੂੰ ਨਾ ਭੁੱਲੇਗਾ ਨਾ ਤੈਨੂੰ ਤਿਆਗੇਗਾ ਜਦ ਤੋੜੀ ਕਿ ਯਹੋਵਾਹ ਦੇ ਭਵਨ ਦੀ ਟਹਿਲ ਸੇਵਾ ਲਈ ਸਾਰਾ ਕੰਮ ਸੰਪੂਰਨ ਨਾ ਹੋਵੇ!
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਆਖਿਆ, ਤਕੜਾ ਅਤੇ ਸੂਰਮਾ ਹੋ ਅਤੇ ਕੰਮ ਕਰ, ਨਾ ਡਰੀਂ ਅਤੇ ਨਾ ਘਬਰਾਵੀਂ, ਕਿਉਂ ਜੋ ਯਹੋਵਾਹ ਪਰਮੇਸ਼ੁਰ ਅਰਥਾਤ ਮੇਰਾ ਪਰਮੇਸ਼ੁਰ ਤੇਰੇ ਅੰਗ-ਸੰਗ ਹੈ, ਉਹ ਤੈਨੂੰ ਨਾ ਭੁੱਲੇਗਾ ਨਾ ਤੈਨੂੰ ਤਿਆਗੇਗਾ ਜਦ ਤੱਕ ਯਹੋਵਾਹ ਦੇ ਭਵਨ ਦੀ ਟਹਿਲ ਸੇਵਾ ਲਈ ਸਾਰਾ ਕੰਮ ਸੰਪੂਰਨ ਨਾ ਹੋਵੇ!