1 Chronicles 3:1 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਦਾਊਦ ਦੇ ਕੁਝ ਪੁੱਤਰ ਹਬਰੋਨ ਸ਼ਹਿਰ ਵਿੱਚ ਜਨਮੇ ਸਨ। ਉਨ੍ਹਾਂ ਦੀ ਸੂਚੀ ਇਉਂ ਹੈ: ਦਾਊਦ ਦਾ ਪਹਿਲਾ ਪੁੱਤਰ ਅਮਨੋਨ ਸੀ। ਉਸਦੀ ਮਾਂ ਅਹੀਨੋਅਮ ਸੀ ਜੋ ਕਿ ਯਿਜ਼ਰੇਲ ਤੋਂ ਸੀ। ਉਸਦਾ ਦੂਜਾ ਪੁੱਤਰ ਦਾਨਿੇਏਲ ਸੀ, ਅਤੇ ਉਸਦੀ ਮਾਂ ਦਾ ਨਾਂ ਅਬੀਗੈਲ ਸੀ ਜੋ ਕਿ ਯਹੂਦਾਹ ਵਿੱਚ ਕਰਮਲ ਤੋਂ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਏਹ ਦਾਊਦ ਦੇ ਪੁੱਤ੍ਰ ਸਨ ਜਿਹੜੇ ਹਬਰੋਨ ਵਿੱਚ ਉਹ ਦੇ ਲਈ ਜੰਮੇ। ਪਲੌਠਾ ਅਮਨੋਨ, ਯਿਜ਼ਰਏਲੀ ਅਹੀਨੋਅਮ ਤੋਂ, ਦੂਜਾ ਦਾਨਿਏਲ ਕਰਮਲੀ ਅਬੀਗੈਲ ਤੋਂ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਹ ਦਾਊਦ ਦੇ ਪੁੱਤਰ ਸਨ ਜਿਹੜੇ ਹਬਰੋਨ ਵਿੱਚ ਉਸ ਤੋਂ ਜੰਮੇ। ਪਹਿਲੌਠਾ ਅਮਨੋਨ ਯਿਜ਼ਰੇਲਣ ਅਹੀਨੋਅਮ ਤੋਂ, ਦੂਜਾ ਦਾਨੀਏਲ ਕਰਮਲੀ ਅਬੀਗੈਲ ਤੋਂ,