1 Chronicles 4:41 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਇਹ ਉਦੋਂ ਵਾਪਰਿਆ ਜਦੋਂ ਹਿਜ਼ਕੀਯਾਹ ਯਹੂਦਾਹ ਦਾ ਪਾਤਸ਼ਾਹ ਸੀ। ਉਸ ਸਮੇਂ ਉਹ ਗਦੋਰ ਨੂੰ ਆਏ ਅਤੇ ਹਾਮੀਆਂ ਦੇ ਵਿਰੁੱਧ ਲੜੇ। ਉਨ੍ਹਾਂ ਨੇ ਹਾਮੀਆਂ ਦੇ ਤੰਬੂਆਂ ਨੂੰ ਤਬਾਹ ਕਰ ਦਿੱਤਾ ਅਤੇ ਉੱਥੋਂ ਦੇ ਮਊਨੀਮੀਆਂ ਦੇ ਵਿਰੁੱਧ ਲੜੇ ਅਤੇ ਉਨ੍ਹਾਂ ਸਾਰਿਆਂ ਨੂੰ ਤਬਾਹ ਕਰ ਦਿੱਤਾ। ਅੱਜ ਤਾਈਂ, ਓੱਥੇ ਕੋਈ ਮਊਨੀਮ ਨਹੀਂ ਵਸਦਾ। ਇਸ ਲਈ ਇਨ੍ਹਾਂ ਲੋਕਾਂ ਨੇ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ ਕਿਉਂ ਕਿ ਉੱਥੇ ਉਨ੍ਹਾਂ ਦੀਆਂ ਭੇਡਾਂ ਲਈ ਚਰਾਂਦਾਂ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਓਹ ਜਿਨ੍ਹਾਂ ਦੇ ਨਾਉਂ ਲਿਖੇ ਗਏ ਹਨ, ਹਿਜ਼ਕੀਯਾਹ ਯਹੂਦੀਆਂ ਦੇ ਪਾਤਸ਼ਾਹ ਦੇ ਸਮੇਂ ਚੜ੍ਹ ਆਏ ਅਤੇ ਉਨ੍ਹਾਂ ਨੇ ਓਹਨਾਂ ਦਾ ਪੜਾਓ ਮਾਰਿਆ ਅਤੇ ਮਊਨੀਮ ਨੂੰ ਜਿਹੜੇ ਉੱਥੇ ਲੱਭੇ, ਮਾਰ ਸੁੱਟਿਆ, ਅਜਿਹਾ ਜੋ ਅਜੇ ਤੋੜੀ ਉਹ ਨਸ਼ਟ ਹਨ ਅਤੇ ਉਨ੍ਹਾਂ ਦੇ ਥਾਂ ਆਪ ਟਿਕੇ ਕਿਉਂ ਜੋ ਉਨ੍ਹਾਂ ਦੇ ਇੱਜੜਾਂ ਦੇ ਲਈ ਉੱਥੇ ਚਾਰਾ ਸੀ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਜਿਨ੍ਹਾਂ ਦੇ ਨਾਮ ਲਿਖੇ ਗਏ ਹਨ, ਉਹਨਾਂ ਨੇ ਯਹੂਦੀਆਂ ਦੇ ਪਾਤਸ਼ਾਹ ਹਿਜ਼ਕੀਯਾਹ ਦੇ ਸਮੇਂ ਉਹਨਾਂ ਦੇ ਡੇਰਿਆਂ ਤੇ ਹਮਲਾ ਕੀਤਾ ਅਤੇ ਮਊਨੀਮ ਉੱਤੇ ਜਿਹੜੇ ਉੱਥੇ ਰਹਿੰਦੇ ਸਨ, ਉਹਨਾਂ ਨੂੰ ਅਜਿਹਾ ਮਾਰਿਆ ਕਿ ਉਹ ਪੂਰੀ ਤਰ੍ਹਾਂ ਨਸ਼ਟ ਹੋ ਗਏ ਤੇ ਆਪ ਉੱਥੇ ਰਹਿਣ ਲੱਗੇ ਕਿਉਂ ਜੋ ਉੱਥੇ ਉਨ੍ਹਾਂ ਦੇ ਇੱਜੜਾਂ ਦੇ ਲਈ ਚਾਰਾ ਸੀ