1 Chronicles 5:1 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਇਸਰਾਏਲ ਦਾ ਪਹਿਲੋਠਾ ਪੁੱਤਰ ਰਊਬੇਨ ਸੀ। ਰਊਬੇਨ ਨੂੰ ਪਹਿਲੋਠਾ ਪੁੱਤਰ ਹੋਣ ਕਰਕੇ ਵਿਸੇਸ ਅਧਿਕਾਰ ਮਿਲਣੇ ਚਾਹੀਦੇ ਸਨ ਪਰ ਉਸ ਨੇ ਆਪਣੇ ਪਿਤਾ ਦੀ ਬੀਵੀ ਨਾਲ ਸੰਭੋਗ ਕੀਤਾ ਇਸ ਲਈ ਉਸ ਨੂੰ ਉਸ ਦੇ ਹੱਕ ਤੋਂ ਵਾਂਝਾ ਕਰਕੇ ਉਹ ਹੱਕ ਯੂਸੁਫ਼ ਦੇ ਪੁੱਤਰਾਂ ਨੂੰ ਦਿੱਤੇ ਗਏ। ਰਊਬੇਨ ਦਾ ਨਾਂ ਇਉਂ ਕੁਲ ਪੱਤ੍ਰੀ ਵਿੱਚ ਪਹਿਲੋਠੇ ਕਰਕੇ ਨਹੀਂ ਗਿਣਿਆ ਜਾਂਦਾ। ਯਹੂਦਾਹ ਆਪਣੇ ਭਰਾਵਾਂ ਤੋਂ ਵੱਧ ਸ਼ਕਤੀਸ਼ਾਲੀ ਹੋਇਆ। ਇਸ ਕਰਕੇ ਉਸ ਦੇ ਘਰਾਣੇ ਦੇ ਲੋਕ ਆਗੂ ਬਣੇ। ਪਰ ਯੂਸੁਫ਼ ਦੇ ਘਰਾਣੇ ਨੂੰ ਹੋਰ ਹੱਕ ਪ੍ਰਾਪਤ ਸਨ ਜਿਹੜੇ ਕਿ ਸਭ ਤੋਂ ਵੱਡੇ ਪੁੱਤਰ ਨੂੰ ਪ੍ਰਾਪਤ ਸਨ। ਰਊਬੇਨ ਦੇ ਪੁੱਤਰਾਂ ਦੇ ਨਾਂ ਹਨੋਕ, ਫ਼ੱਲੂ, ਹਸਰੋਨ ਅਤੇ ਕਰਮੀ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਇਸਰਾਏਲੀਆਂ ਦੇ ਪਹਿਲੌਠੇ ਰਊਬੇਨ ਦੀ ਅੰਸ (ਕਿਉਂ ਜੋ ਉਹ ਪਹਿਲੌਠਾ ਸੀ ਪਰ ਏਸ ਲਈ ਜੋ ਉਸ ਨੇ ਆਪਣੇ ਪਿਤਾ ਦੀ ਸੇਜਾ ਨੂੰ ਭਰਿਸ਼ਟ ਕੀਤਾ ਸੀ ਉਹ ਦਾ ਪਲੌਠਾਪਣ ਇਸਰਾਏਲ ਦੇ ਪੁੱਤ੍ਰ ਯੂਸੁਫ਼ ਦੇ ਪੁੱਤ੍ਰਾਂ ਨੂੰ ਦਿੱਤਾ ਗਿਆ ਅਤੇ ਉਹ ਕੁਲ ਪੱਤ੍ਰੀ ਵਿੱਚ ਪਹਿਲੌਠਾ ਕਰਕੇ ਨਹੀਂ ਗਿਣੀਦਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਸਰਾਏਲ ਦੇ ਪਹਿਲੌਠੇ ਰਊਬੇਨ ਦੇ ਪੁੱਤਰ (ਉਹ ਪਹਿਲੌਠਾ ਸੀ ਪਰ ਇਸ ਲਈ ਜੋ ਉਸ ਨੇ ਆਪਣੇ ਪਿਤਾ ਦੇ ਬਿਸਤਰ ਨੂੰ ਭਰਿਸ਼ਟ ਕੀਤਾ ਸੀ, ਉਸ ਦੇ ਪਹਿਲੌਠੇ ਹੋਣ ਦਾ ਹੱਕ ਇਸਰਾਏਲ ਦੇ ਪੁੱਤਰ ਯੂਸੁਫ਼ ਦੇ ਪੁੱਤਰਾਂ ਨੂੰ ਦਿੱਤਾ ਗਿਆ ਅਤੇ ਉਹ ਕੁਲ ਪੱਤ੍ਰੀ ਵਿੱਚ ਪਹਿਲੌਠਾ ਕਰਕੇ ਨਹੀਂ ਗਿਣਿਆ ਜਾਂਦਾ)