1 Chronicles 5:22 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਬਹੁਤ ਸਾਰੇ ਹਗਰੀ ਮਾਰੇ ਗਏ ਸਨ ਕਿਉਂ ਕਿ ਇਹ ਯੁੱਧ ਪਰਮੇਸ਼ੁਰ ਵੱਲੋਂ ਸੀ ਅਤੇ ਪਰਮੇਸ਼ੁਰ ਰਊਬੇਨ ਦੇ ਪੱਖ ਵਿੱਚ ਸੀ। ਫ਼ਿਰ ਮਨੱਸ਼ਹ, ਰਊਬੇਨ ਅਤੇ ਗਾਦ ਪਰਿਵਾਰ-ਸਮੂਹ ਦੇ ਲੋਕਾਂ ਨੇ ਹਗਰੀਆਂ ਦੀ ਜ਼ਮੀਨ ਤੇ ਰਹਿਣਾ ਸ਼ੁਰੂ ਕਰ ਦਿੱਤਾ। ਇਹ ਲੋਕ ਇਸਰਾਏਲੀਆਂ ਦੇ ਜਲਾਵਤਨੀ ਕਰਕੇ ਕੈਦੀਆਂ ਵਜੋਂ ਬੇਬੀਲੋਨ ਨੂੰ ਲਿਜਾਏ ਜਾਣ ਤੀਕ ਇੱਥੇ ਰਹੇ।
Punjabi Bible 2016 - ਪਵਿੱਤਰ ਬਾਈਬਲ O.V.
ਸੋ ਬਹੁਤ ਸਾਰੇ ਲੋਕ ਵੱਢੇ ਗਏ ਕਿਉਂ ਜੋ ਏਹ ਜੁੱਧ ਪਰਮੇਸ਼ੁਰ ਦੀ ਵੱਲੋਂ ਸੀ ਅਤੇ ਉਹ ਅਸੀਰ ਹੋਣ ਦੇ ਸਮੇਂ ਤੀਕ ਉਨ੍ਹਾਂ ਦੇ ਥਾਂ ਵਿੱਚ ਵੱਸਦੇ ਰਹੇ ਸਨ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸੋ ਬਹੁਤ ਸਾਰੇ ਲੋਕ ਵੱਢੇ ਗਏ ਕਿਉਂ ਜੋ ਇਹ ਯੁੱਧ ਪਰਮੇਸ਼ੁਰ ਦੀ ਵੱਲੋਂ ਸੀ ਅਤੇ ਉਹ ਗ਼ੁਲਾਮ ਹੋਣ ਦੇ ਸਮੇਂ ਤੱਕ ਉਨ੍ਹਾਂ ਦੇ ਥਾਂ ਵਿੱਚ ਵੱਸਦੇ ਰਹੇ ਸਨ।