1 Chronicles 6:32 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਇਨ੍ਹਾਂ ਲੋਕਾਂ ਨੇ ਪਵਿੱਤਰ ਤੰਬੂ ਵਿਖੇ ਭਜਨ ਅਤੇ ਧਾਰਮਿਕ ਗੀਤ ਗਾਏ। ਪਵਿੱਤਰ ਤੰਬੂ ਮੰਡਲੀ ਵਾਲਾ ਤੰਬੂ ਵੀ ਕਹਿਲਾਉਂਦਾ ਹੈ। ਉਨ੍ਹਾਂ ਨੇ ਓੱਥੇ, ਸੁਲੇਮਾਨ ਦੇ ਯਰੂਸ਼ਲਮ ਵਿੱਚ ਯਹੋਵਾਹ ਦਾ ਮੰਦਰ ਉਸਾਰਨ ਤੀਕ ਸੇਵਾ ਕੀਤੀ। ਉਨ੍ਹਾਂ ਨੇ ਪਵਿੱਤਰ ਤੰਬੂ ਵਿੱਚ ਉਨ੍ਹਾਂ ਨੂੰ ਸੇਵਾ ਲਈ ਦਿੱਤੀਆਂ ਗਈਆਂ ਬਿਧੀਆਂ ਅਨੁਸਾਰ ਸੇਵਾ ਕੀਤੀ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਜਦ ਤੀਕ ਕਿ ਸੁਲੇਮਾਨ ਨੇ ਯਰੂਸ਼ਲਮ ਵਿੱਚ ਯਹੋਵਾਹ ਦੇ ਭਵਨ ਨੂੰ ਬਣਾ ਛੱਡਿਆ ਓਹ ਮੰਡਲੀ ਦੇ ਤੰਬੂ ਦੇ ਡੇਹਰੇ ਦੇ ਅੱਗੇ ਗਾਉਣ ਦੀ ਸੇਵਾ ਕਰਦੇ ਸਨ ਅਰ ਓਹ ਆਪਣੀ ਆਪਣੀ ਵਾਰੀ ਦੇ ਅਨੁਸਾਰ ਆਪਣੀ ਟਹਿਲ ਸੇਵਾ ਵਿੱਚ ਹਾਜ਼ਰ ਰਹਿੰਦੇ ਸਨ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਜਦ ਤੱਕ ਕਿ ਸੁਲੇਮਾਨ ਨੇ ਯਰੂਸ਼ਲਮ ਵਿੱਚ ਯਹੋਵਾਹ ਦੇ ਭਵਨ ਨੂੰ ਪੂਰਾ ਕੀਤਾ, ਓਹ ਮੰਡਲੀ ਦੇ ਤੰਬੂ ਦੇ ਡੇਰੇ ਦੇ ਅੱਗੇ ਗਾਉਣ ਦੀ ਸੇਵਾ ਕਰਦੇ ਸਨ ਅਤੇ ਓਹ ਆਪਣੀ-ਆਪਣੀ ਵਾਰੀ ਦੇ ਅਨੁਸਾਰ ਆਪਣੀ ਟਹਿਲ ਸੇਵਾ ਵਿੱਚ ਹਾਜ਼ਰ ਰਹਿੰਦੇ ਸਨ।