1 Chronicles 7:40 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਇਹ ਸਾਰੇ ਆਸ਼ੇਰ ਦੇ ਉੱਤਰਾਧਿਕਾਰੀ ਸਨ। ਉਹ ਆਪਣੇ ਪਰਿਵਾਰਾਂ ਦੇ ਮੁਖੀਏ ਸਨ, ਅਤੇ ਸਭ ਤੋਂ ਬੇਹਤਰੀਨ ਆਦਮੀ ਸਨ। ਇਹ ਸਾਰੇ ਮਹਾਨ ਆਗੂ ਅਤੇ ਬਹਾਦੁਰ ਸਿਪਾਹੀ ਸਨ। ਸਾਨੂੰ ਉਨ੍ਹਾਂ ਦੇ ਪਰਵਾਰਿਕ ਇਤਹਾਸ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਕੋਲ ਜੰਗ ਲਈ ਤਿਆਰ ਬਰ ਤਿਆਰ 26,000 ਸਿਪਾਹੀ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਏਹ ਸਾਰੇ ਆਸ਼ੇਰ ਦੇ ਪੁੱਤ੍ਰ ਸਨ, - ਪਿਤਰਾਂ ਦੇ ਘਰਾਣਿਆਂ ਦੇ ਮੁਖੀਏ, ਉੱਤਮ ਤੇ ਡਾਢੇ ਸੂਰਮੇ, ਸ਼ਜ਼ਾਦਿਆਂ ਦੇ ਮੁਖੀਏ ਅਤੇ ਜਿੰਨੇ ਕੁਲ ਪੱਤ੍ਰੀ ਅਨੁਸਾਰ ਸੈਨਾ ਦੇ ਜੋਧੇ ਗਿਣੇ ਗਏ ਸੋ ਛਬੀ ਹਜ਼ਾਰ ਸਨ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਹ ਸਾਰੇ ਆਸ਼ੇਰ ਦੇ ਪੁੱਤਰ ਸਨ, ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ, ਉੱਤਮ ਤੇ ਬਹੁਤ ਤਕੜੇ ਸੂਰਮੇ, ਸਰਦਾਰ ਅਤੇ ਜਿੰਨੇ ਕੁਲ ਪੱਤ੍ਰੀ ਅਨੁਸਾਰ ਸੈਨਾਂ ਦੇ ਯੋਧੇ ਗਿਣੇ ਗਏ ਸੋ ਛੱਬੀ ਹਜ਼ਾਰ ਸਨ।