1 Chronicles 9:19 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਸ਼ੱਲੂਮ ਕੋਰੇ ਦਾ ਪੁੱਤਰ ਸੀ। ਕੋਰੇ ਅਬਯਾਸਾਫ਼ ਦਾ ਪੁੱਤਰ ਸੀ। ਅਬਯਾਸਾਫ਼ ਕੋਰਹ ਦਾ ਪੁੱਤਰ ਸੀ। ਸ਼ੱਲੂਮ ਅਤੇ ਉਸ ਦੇ ਭਰਾ ਕੋਰਹ ਦੇ ਪਰਿਵਾਰ-ਸਮੂਹ ਵਿੱਚੋਂ ਦਰਬਾਨ ਸਨ। ਉਨ੍ਹਾਂ ਦਾ ਕੰਮ ਆਪਣੇ ਪੁਰਖਿਆਂ ਵਾਂਗ ਪਵਿੱਤਰ ਤੰਬੂ ਦੇ ਫ਼ਾਟਕਾਂ ਦੀ ਰਾਖੀ ਕਰਨਾ ਸੀ। ਇਨ੍ਹਾਂ ਦੇ ਪੁਰਖਿਆਂ ਦਾ ਕਾਰਜ ਵੀ ਪਵਿੱਤਰ ਤੰਬੂ ਦੇ ਫ਼ਾਟਕਾਂ ਦੀ ਰੱਖਵਾਲੀ ਦਾ ਕਾਰਨਾ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਸ਼ੱਲੂਮ ਕੋਰੇ ਦਾ ਪੁੱਤ੍ਰ, ਅਬਯਾਸਾਫ ਦਾ ਪੁੱਤ੍ਰ, ਕੋਰਹ ਦਾ ਪੁੱਤ੍ਰ, ਤੇ ਉਹ ਦੇ ਭਰਾ ਜਿਹੜੇ ਉਹ ਦੇ ਪਿਤਰ ਦੇ ਘਰਾਣੇ ਦੇ ਕਾਰਹੀ ਸਨ ਉਪਾਸਨਾ ਦੇ ਕੰਮ ਉੱਤੇ ਸਨ ਤੇ ਤੰਬੂ ਦੇ ਦਰਵੱਜੇ ਦੇ ਰਾਖੇ ਸਨ ਅਤੇ ਉਨ੍ਹਾਂ ਦੇ ਪਿਉ ਦਾਦੇ ਯਹੋਵਾਹ ਦੇ ਡੇਰੇ ਦੇ ਦੁਆਰੇ ਦੇ ਰਾਖੇ ਹੋਏ ਸਨ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਸ਼ੱਲੂਮ ਕੋਰੇ ਦਾ ਪੁੱਤਰ, ਅਬਯਾਸਾਫ ਦਾ ਪੁੱਤਰ, ਕੋਰਹ ਦਾ ਪੁੱਤਰ ਤੇ ਉਹ ਦੇ ਭਰਾ ਜਿਹੜੇ ਉਹ ਦੇ ਪਿਤਾ ਦੇ ਘਰਾਣੇ ਦੇ ਕਾਰਹੀ ਸਨ ਉਪਾਸਨਾ ਦੇ ਕੰਮ ਉੱਤੇ ਸਨ ਤੇ ਤੰਬੂ ਦੇ ਦਰਵਾਜ਼ੇ ਦੇ ਰਾਖੇ ਸਨ ਅਤੇ ਉਨ੍ਹਾਂ ਦੇ ਪਿਤਾ ਦਾਦੇ ਯਹੋਵਾਹ ਦੇ ਡੇਰੇ ਦੇ ਦਰਵਾਜ਼ੇ ਦੇ ਰਾਖੇ ਹੋਏ ਸਨ