1 Corinthians 1:21 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰਮੇਸ਼ੁਰ ਆਪਣੀ ਸੂਝ ਨਾਲ ਇਹੋ ਚਾਹੁੰਦਾ ਸੀ; ਦੁਨੀਆਂ ਪਰਮੇਸੁਰ ਨੂੰ ਆਪਣੀ ਸਿਆਣਪ ਨਾਲ ਨਹੀਂ ਜਾਣਦੀ ਸੀ। ਇਸੇ ਲਈ ਪਰਮੇਸ਼ੁਰ ਨੇ ਇੱਕ ਅਜਿਹੇ ਸੰਦੇਸ਼ ਦਾ ਇਸਤੇਮਾਲ ਕੀਤਾ ਜੋ ਉਸ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਬਚਾਉਣ ਲਈ ਮੂਰੱਖਤਾ ਜਾਪਦਾ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕਿਉਂਕਿ ਪਰਮੇਸ਼ਰ ਨੇ ਆਪਣੀ ਬੁੱਧੀ ਨਾਲ ਅਸੰਭਵ ਕਰ ਦਿੱਤਾ ਕਿ ਸੰਸਾਰ ਆਪਣੀ ਬੁੱਧੀ ਨਾਲ ਉਹਨਾਂ ਨੂੰ ਜਾਣ ਸਕੇ, ਪਰਮੇਸ਼ਰ ਨੂੰ ਇਹ ਚੰਗਾ ਲੱਗਾ ਕਿ ਉਹ ਸਾਡੇ ਮੂਰਖਤਾ ਭਰੇ ਸੰਦੇਸ਼ ਦੇ ਰਾਹੀਂ ਉਹਨਾਂ ਨੂੰ ਮੁਕਤੀ ਦੇਣ ਜੋ ਵਿਸ਼ਵਾਸ ਕਰਦੇ ਹਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਲਈ ਕਿ ਜਦੋਂ ਪਰਮੇਸ਼ਵਰ ਦੀ ਬੁੱਧ ਤੋਂ ਇਸ ਤਰ੍ਹਾਂ ਹੋਇਆ ਜੋ ਸੰਸਾਰ ਨੇ ਆਪਣੀ ਬੁੱਧ ਦੇ ਕਾਰਨ ਪਰਮੇਸ਼ਵਰ ਨੂੰ ਨਾ ਜਾਣਿਆ, ਤਦ ਪਰਮੇਸ਼ਵਰ ਨੂੰ ਇਹ ਚੰਗਾ ਲੱਗਾ ਜੋ ਪ੍ਰਚਾਰ ਦੀ ਮੂਰਖਤਾਈ ਨਾਲ ਵਿਸ਼ਵਾਸੀਆ ਨੂੰ ਬਚਾਵੇ।
Punjabi Bible 2016 - ਪਵਿੱਤਰ ਬਾਈਬਲ O.V.
ਇਸ ਲਈ ਕਿ ਜਦੋਂ ਪਰਮੇਸ਼ੁਰ ਦੇ ਗਿਆਨ ਤੋਂ ਐਉਂ ਹੋਇਆ ਭਈ ਸੰਸਾਰ ਨੇ ਆਪਣੀ ਬੁੱਧ ਦੇ ਰਾਹੀਂ ਪਰਮੇਸ਼ੁਰ ਨੂੰ ਨਾ ਜਾਣਿਆ ਤਦ ਪਰਮੇਸ਼ੁਰ ਨੂੰ ਭਾਇਆ ਇਹ ਜੋ ਪਰਚਾਰ ਦੀ ਮੂਰਖਤਾਈ ਨਾਲ ਨਿਹਚਾਵਾਨਾਂ ਨੂੰ ਬਚਾਵੇ
Punjabi ERV
ਪਰਮੇਸ਼ੁਰ ਆਪਣੀ ਸੂਝ ਨਾਲ ਇਹੋ ਚਾਹੁੰਦਾ ਸੀ; ਦੁਨੀਆਂ ਪਰਮੇਸੁਰ ਨੂੰ ਆਪਣੀ ਸਿਆਣਪ ਨਾਲ ਨਹੀਂ ਜਾਣਦੀ ਸੀ। ਇਸੇ ਲਈ ਪਰਮੇਸ਼ੁਰ ਨੇ ਇੱਕ ਅਜਿਹੇ ਸੰਦੇਸ਼ ਦਾ ਇਸਤੇਮਾਲ ਕੀਤਾ ਜੋ ਉਸ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਬਚਾਉਣ ਲਈ ਮੂਰਖਤਾ ਜਾਪਦਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਸ ਲਈ ਕਿ ਜਦੋਂ ਪਰਮੇਸ਼ੁਰ ਦੇ ਗਿਆਨ ਤੋਂ ਐਉਂ ਹੋਇਆ ਭਈ ਸੰਸਾਰ ਨੇ ਆਪਣੀ ਬੁੱਧ ਦੇ ਰਾਹੀਂ ਪਰਮੇਸ਼ੁਰ ਨੂੰ ਨਾ ਜਾਣਿਆ ਤਦ ਪਰਮੇਸ਼ੁਰ ਨੂੰ ਇਹ ਭਾਇਆ ਜੋ ਪ੍ਰਚਾਰ ਦੀ ਮੂਰਖਤਾਈ ਨਾਲ ਵਿਸ਼ਵਾਸੀਆਂ ਨੂੰ ਬਚਾਵੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ایس لئی پئی جد خُدا دی دنائی دے سببّوں دُنیا اپنی دنائی نال خُدا نُوں نا سہاتا۔ تَد خُدا نُوں ایہہ چَنگا لگّا۔ پئی ایس منادی دی مُورکھ دی راہِیں اِیمان لیاؤن والیاں نُوں نجات دیوے۔
Punjabi Standard Bible (Punjabi Standard Bible) 2023
ਕਿਉਂਕਿ ਪਰਮੇਸ਼ਰ ਦੇ ਗਿਆਨ ਅਨੁਸਾਰ ਜਦੋਂ ਸੰਸਾਰ ਨੇ ਆਪਣੇ ਗਿਆਨ ਰਾਹੀਂ ਪਰਮੇਸ਼ਰ ਨੂੰ ਨਾ ਜਾਣਿਆ ਤਾਂ ਪਰਮੇਸ਼ਰ ਨੂੰ ਚੰਗਾ ਲੱਗਾ ਕਿ ਇਸ ਪ੍ਰਚਾਰ ਦੀ ਮੂਰਖਤਾ ਦੇ ਦੁਆਰਾ ਵਿਸ਼ਵਾਸ ਕਰਨ ਵਾਲਿਆਂ ਨੂੰ ਬਚਾਵੇ।