1 Corinthians 10:11 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਜੋ ਗੱਲਾਂ ਉਨ੍ਹਾਂ ਲੋਕਾਂ ਨਾਲ ਵਾਪਰੀਆਂ ਸਾਡੇ ਲਈ ਉਦਾਹਰਣ ਹਨ। ਇਹ ਗੱਲਾਂ ਸਾਨੂੰ ਚੇਤਾਵਨੀ ਦੇਣ ਲਈ ਲਿਖੀਆਂ ਗਈਆਂ ਹਨ। ਅਸੀਂ ਇਤਹਾਸ ਦੇ ਅੰਤਿਮ ਸਮੇਂ ਵਿੱਚ ਜਿਉਂ ਰਹੇ ਹਾਂ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਹ ਸਭ ਜੋ ਉਹਨਾਂ ਦੇ ਨਾਲ ਹੋਇਆ, ਇਹ ਉਦਾਹਰਨ ਦੇ ਤੌਰ ਤੇ ਹੋਇਆ ਅਤੇ ਸਾਨੂੰ ਸਾਵਧਾਨ ਕਰਨ ਦੇ ਲਈ ਲਿਖਿਆ ਗਿਆ । ਕਿਉਂਕਿ ਅਸੀਂ ਅੰਤਮ ਸਮੇਂ ਵਿੱਚ ਰਹਿ ਰਹੇ ਹਾਂ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਹ ਗੱਲਾਂ ਉਹਨਾਂ ਲਈ ਇੱਕ ਉਦਾਹਰਣ ਵਜੋਂ ਵਾਪਰੀਆਂ ਅਤੇ ਚੇਤਾਵਨੀ ਦੇਣ ਲਈ ਸਾਡੇ ਵਾਸਤੇ ਲਿਖੀਆਂ ਗਈਆਂ, ਇਸ ਸੰਸਾਰ ਦਾ ਅੰਤ ਆ ਗਿਆ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਸੋ ਏਹ ਗੱਲਾਂ ਓਹਨਾਂ ਉੱਤੇ ਨਸੀਹਤ ਦੇ ਲਈ ਹੋਈਆਂ ਅਤੇ ਸਾਨੂੰ ਮੱਤ ਦੇਣ ਲਈ ਲਿਖੀਆਂ ਹੋਈਆਂ ਹਨ ਜਿਨ੍ਹਾਂ ਉੱਤੇ ਜੁੱਗਾਂ ਦੇ ਅੰਤ ਆਣ ਪਹੁੰਚੇ ਹਨ
Punjabi ERV
ਜੋ ਗੱਲਾਂ ਉਨ੍ਹਾਂ ਲੋਕਾਂ ਨਾਲ ਵਾਪਰੀਆਂ ਸਾਡੇ ਲਈ ਉਦਾਹਰਣ ਹਨ। ਇਹ ਗੱਲਾਂ ਸਾਨੂੰ ਚੇਤਾਵਨੀ ਦੇਣ ਲਈ ਲਿਖੀਆਂ ਗਈਆਂ ਹਨ। ਅਸੀਂ ਇਤਹਾਸ ਦੇ ਅੰਤਿਮ ਸਮੇਂ ਵਿੱਚ ਜਿਉਂ ਰਹੇ ਹਾਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਹ ਗੱਲਾਂ ਉਹਨਾਂ ਉੱਤੇ ਨਸੀਹਤ ਦੇ ਲਈ ਵਾਪਰੀਆਂ ਅਤੇ ਸਾਨੂੰ ਮੱਤ ਦੇਣ ਲਈ ਲਿਖੀਆਂ ਹੋਈਆਂ ਹਨ, ਅਸੀਂ ਸੰਸਾਰ ਦੇ ਅੰਤ ਵਿੱਚ ਰਹਿ ਰਹੇ ਹਾਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ایہہ گلّاں اوہناں دی نصِیحت لئی ہویاں۔ تے ساڈے اخِیری زمانے والیاں دے سمجھان واسطے لِکھیاں گِئیاں۔
Punjabi Standard Bible (Punjabi Standard Bible) 2023
ਇਹ ਗੱਲਾਂ ਉਨ੍ਹਾਂ ਲਈ ਉਦਾਹਰਣ ਦੇ ਤੌਰ 'ਤੇ ਵਾਪਰੀਆਂ ਅਤੇ ਸਾਡੀ ਨਸੀਹਤ ਲਈ ਲਿਖੀਆਂ ਗਈਆਂ, ਜਿਹੜੇ ਯੁਗਾਂ ਦੇ ਅੰਤ ਵਿੱਚ ਆ ਪਹੁੰਚੇ ਹਾਂ।