1 Corinthians 10:23 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
“ਸਾਰੀਆਂ ਗੱਲਾਂ ਦੀ ਇਜਾਜ਼ਤ ਹੈ।” ਹਾਂ, ਪਰ ਸਭ ਕੁਝ ਮਦਦਗਾਰ ਨਹੀਂ ਹੈ। “ਸਾਰੀਆਂ ਗੱਲਾਂ ਦੀ ਇਜਾਜ਼ਤ ਹੈ।” ਹਾਂ ਪਰ ਸਾਰੀਆਂ ਗੱਲਾਂ ਬਲਵਾਨ ਹੋਣ ਵਿੱਚ ਸਹਾਇਤਾ ਨਹੀਂ ਕਰਦੀਆਂ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਤੁਸੀਂ ਕਹਿੰਦੇ ਹੋ, “ਸਾਨੂੰ ਸਭ ਕੁਝ ਕਰਨ ਦਾ ਹੱਕ ਹੈ ।” ਹਾਂ, ਇਹ ਠੀਕ ਹੈ, ਪਰ ਸਭ ਕੁਝ ਲਾਭਦਾਇਕ ਨਹੀਂ ਹੈ । ਫਿਰ ਤੁਸੀਂ ਕਹਿੰਦੇ ਹੋ, “ਸਾਨੂੰ ਸਭ ਚੀਜ਼ਾਂ ਕਰਨ ਦਾ ਹੱਕ ਹੈ ।” ਹਾਂ, ਪਰ ਸਭ ਚੀਜ਼ਾਂ ਉਸਾਰੀ ਦਾ ਕੰਮ ਨਹੀਂ ਕਰਦੀਆਂ ਹਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤੁਹਾਡੇ ਵਿੱਚੋਂ ਕੁਝ ਕਹਿੰਦੇ ਹਨ, “ਮੇਰੇ ਕੋਲ ਸਭ ਕੁਝ ਕਰਨ ਦਾ ਅਧਿਕਾਰ ਹੈ,” ਪਰ ਸਾਰੀਆਂ ਚੀਜ਼ਾ ਭਲੇ ਲਈ ਨਹੀਂ ਹਨ। “ਮੇਰੇ ਕੋਲ ਸਭ ਕੁਝ ਕਰਨ ਅਧਿਕਾਰ ਹੈ,” ਪਰ ਸਾਰੀਆਂ ਗੁਣਕਾਰ ਨਹੀਂ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਸਾਰੀਆਂ ਵਸਤਾਂ ਉਚਿਤ ਹਨ ਪਰ ਸੱਭੇ ਲਾਭਦਾਇਕ ਨਹੀਂ। ਸਾਰੀਆਂ ਵਸਤਾਂ ਉਚਿਤ ਹਨ ਪਰ ਸੱਭੇ ਗੁਣਕਾਰ ਨਹੀਂ
Punjabi ERV
“ਸਾਰੀਆਂ ਗੱਲਾਂ ਦੀ ਇਜਾਜ਼ਤ ਹੈ।” ਹਾਂ, ਪਰ ਸਭ ਕੁਝ ਮਦਦਗਾਰ ਨਹੀਂ ਹੈ।” “ਸਾਰੀਆਂ ਗੱਲਾਂ ਦੀ ਇਜਾਜ਼ਤ ਹੈ।” ਹਾਂ ਪਰ ਸਾਰੀਆਂ ਗੱਲਾਂ ਬਲਵਾਨ ਹੋਣ ਵਿੱਚ ਸਹਾਇਤਾ ਨਹੀਂ ਕਰਦੀਆਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸਾਰੀਆਂ ਵਸਤਾਂ ਉੱਚਿਤ ਹਨ ਪਰ ਸਭ ਲਾਭਦਾਇਕ ਨਹੀਂ। ਸਾਰੀਆਂ ਵਸਤਾਂ ਉੱਚਿਤ ਹਨ ਪਰ ਸਭ ਗੁਣਕਾਰ ਨਹੀਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
سارِیاں شیواں روا تے ہَین۔ پر سارِیاں شیواں فائدے والیاں نئیں۔ سارِیاں شیواں روا تے ہَین۔ پر سارِیاں ترقی دا سبّب نئیں۔
Punjabi Standard Bible (Punjabi Standard Bible) 2023
ਸਭ ਚੀਜ਼ਾਂ ਉਚਿਤ ਤਾਂ ਹਨ, ਪਰ ਸਭ ਲਾਭਦਾਇਕ ਨਹੀਂ; ਸਭ ਚੀਜ਼ਾਂ ਉਚਿਤ ਤਾਂ ਹਨ, ਪਰ ਸਭ ਚੀਜ਼ਾਂ ਨਾਲ ਉੱਨਤੀ ਨਹੀਂ ਹੁੰਦੀ।