1 Corinthians 10:27 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਜਿਹੜਾ ਵਿਅਕਤੀ ਵਿਸ਼ਵਾਸੀ ਨਹੀਂ ਹੈ ਉਹ ਵੀ ਤੁਹਾਨੂੰ ਆਪਣੇ ਨਾਲ ਭੋਜਨ ਕਰਨ ਦਾ ਨਿਉਤਾ ਦੇ ਸੱਕਦਾ ਹੈ। ਇਹ ਸਿੱਧ ਕਰਨ ਲਈ ਕੋਈ ਸਵਾਲ ਨਾ ਉੱਠਾਓ ਕਿ ਇਸ ਨੂੰ ਖਾਣਾ ਚੰਗਾ ਹੈ ਜਾਂ ਨਹੀਂ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਫਿਰ ਜੇਕਰ ਕੋਈ ਅਵਿਸ਼ਵਾਸੀ ਤੁਹਾਨੂੰ ਭੋਜਨ ਦੇ ਲਈ ਸੱਦਾ ਦੇਵੇ ਅਤੇ ਤੁਸੀਂ ਜਾਣਾ ਚਾਹੋ ਤਾਂ ਜਾਓ, ਪਰ ਉੱਥੇ ਜੋ ਕੁਝ ਤੁਹਾਡੇ ਅੱਗੇ ਰੱਖਿਆ ਜਾਵੇ ਖਾ ਲਓ ਅਤੇ ਅੰਤਹਕਰਨ ਦੇ ਕਾਰਨ ਕੋਈ ਪ੍ਰਸ਼ਨ ਨਾ ਕਰੋ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਗਰ ਕੋਈ ਅਵਿਸ਼ਵਾਸੀ ਤੁਹਾਨੂੰ ਖਾਣੇ ਤੇ ਬੁਲਾਉਂਦਾ ਹੈ ਅਤੇ ਤੁਸੀਂ ਜਾਣ ਦਾ ਫੈਸਲਾ ਕਰਦੇ ਹੋ, ਤਾਂ ਜੋ ਕੁਝ ਵੀ ਤੁਹਾਡੇ ਅੱਗੇ ਰੱਖਿਆ ਜਾਵੇ ਉਹ ਖਾ ਲਓ ਬਿਨ੍ਹਾ ਆਪਣੇ ਵਿਵੇਕ ਤੇ ਪ੍ਰਸ਼ਨ ਕੀਤੇ।
Punjabi Bible 2016 - ਪਵਿੱਤਰ ਬਾਈਬਲ O.V.
ਜੇ ਬੇਪਰਤੀਤਿਆਂ ਵਿੱਚੋਂ ਕੋਈ ਤੁਹਾਨੂੰ ਨਿਉਂਦਾ ਦੇਵੇ ਅਤੇ ਤੁਹਾਡਾ ਮਨ ਜਾਣ ਨੂੰ ਕਰੇ ਤਾਂ ਜੋ ਕੁੱਝ ਤੁਹਾਡੇ ਅੱਗੇ ਪਰੋਸਿਆ ਜਾਵੇ ਖਾ ਲਵੋ ਅਤੇ ਅੰਤਹਕਰਨ ਦੇ ਕਾਰਨ ਕੋਈ ਗੱਲ ਨਾ ਪੁੱਛੋ
Punjabi ERV
ਜਿਹਡ਼ਾ ਵਿਅਕਤੀ ਆਸਥਾਵਾਨ ਨਹੀਂ ਹੈ ਉਹ ਵੀ ਤੁਹਾਨੂੰ ਆਪਣੇ ਨਾਲ ਭੋਜਨ ਕਰਨ ਦਾ ਨਿਉਤਾ ਦੇ ਸਕਦਾ ਹੈ। ਇਹ ਸਿਧ ਕਰਨ ਲਈ ਕੋਈ ਸਵਾਲ ਨਾ ਉਠਾਓ ਕਿ ਇਸਨੂੰ ਖਾਣਾ ਚੰਗਾ ਹੈ ਜਾਂ ਨਹੀਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜੇ ਅਵਿਸ਼ਵਾਸੀਆਂ ਵਿੱਚੋਂ ਕੋਈ ਤੁਹਾਨੂੰ ਘਰ ਸੱਦਾ ਦੇਵੇ ਅਤੇ ਤੁਹਾਡਾ ਮਨ ਜਾਣ ਨੂੰ ਕਰੇ ਤਾਂ ਜੋ ਕੁਝ ਤੁਹਾਡੇ ਅੱਗੇ ਰੱਖਿਆ ਜਾਵੇ ਖਾ ਲਵੋ ਅਤੇ ਵਿਵੇਕ ਦੇ ਕਾਰਨ ਕੋਈ ਗੱਲ ਨਾ ਪੁਛੋ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جے بے اِیماناں وِچوں کوئی تُہاڈی روٹی ٹھاکے تے تُہاڈی مرضی ہوئے تاں جو کُجھ تُہاڈے اگّے رکھیا جائے کھالَو۔ تے دین دا خیال کر کے کُجھ نا پُچھو۔
Punjabi Standard Bible (Punjabi Standard Bible) 2023
ਜੇ ਕੋਈ ਅਵਿਸ਼ਵਾਸੀ ਤੁਹਾਨੂੰ ਨਿਓਤਾ ਦਿੰਦਾ ਹੈ ਅਤੇ ਤੁਸੀਂ ਜਾਣਾ ਚਾਹੁੰਦੇ ਹੋ, ਤਾਂ ਜੋ ਕੁਝ ਤੁਹਾਡੇ ਅੱਗੇ ਪਰੋਸਿਆ ਜਾਵੇ ਆਪਣੇ ਵਿਵੇਕ ਦੇ ਕਾਰਨ ਬਿਨਾਂ ਸਵਾਲ ਕੀਤੇ ਖਾ ਲਵੋ।