1 Corinthians 10:4 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਅਤੇ ਉਨ੍ਹਾਂ ਸਭਨਾਂ ਨੇ ਇੱਕੋ ਜਿਹਾ ਆਤਮਕ ਪਾਣੀ ਪੀਤਾ। ਉਸ ਆਤਮਕ ਚੱਟਾਨ ਤੋਂ ਜਿਹੜੀ ਉਨ੍ਹਾਂ ਦੇ ਨਾਲ ਸੀ। ਉਹ ਚੱਟਾਨ ਮਸੀਹ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਅਤੇ ਸਾਰਿਆਂ ਨੇ ਉਹ ਹੀ ਆਤਮਿਕ ਪਾਣੀ ਪੀਤਾ ਕਿਉਂਕਿ ਉਹ ਉਸ ਆਤਮਿਕ ਚਟਾਨ ਵਿੱਚੋਂ ਪੀਂਦੇ ਸਨ ਜੋ ਉਹਨਾਂ ਦੇ ਨਾਲ ਨਾਲ ਚੱਲਦੀ ਸੀ । ਉਹ ਚਟਾਨ ਮਸੀਹ ਆਪ ਸਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਸਾਰਿਆ ਨੇ ਇੱਕੋ ਹੀ ਆਤਮਿਕ ਜਲ ਪੀਤਾ, ਅਤੇ ਉਹਨਾਂ ਨੇ ਉਸ ਆਤਮਿਕ ਚੱਟਾਨ ਤੋਂ ਜਲ ਪੀਤਾ ਜਿਹੜਾ ਉਹਨਾਂ ਦੇ ਨਾਲ, ਨਾਲ ਚਲਦਾ ਸੀ ਅਤੇ ਉਹ ਚੱਟਾਨ ਮਸੀਹ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਸਭਨਾਂ ਨੇ ਇੱਕੋ ਆਤਮਕ ਜਲ ਪੀਤਾ ਕਿਉਂ ਜੋ ਓਹਨਾਂ ਨੇ ਉਸ ਆਤਮਕ ਪੱਥਰ ਤੋਂ ਜਲ ਪੀਤਾ ਜਿਹੜਾ ਓਹਨਾਂ ਦੇ ਮਗਰ ਮਗਰ ਚੱਲਦਾ ਸੀ ਅਤੇ ਉਹ ਪੱਥਰ ਮਸੀਹ ਹੈਸੀ
Punjabi ERV
ਅਤੇ ਉਨ੍ਹਾਂ ਸਭਨੇ ਇੱਕੋ ਜਿਹਾ ਆਤਮਕ ਪਾਣੀ ਪੀਤਾ। ਉਸ ਆਤਮਕ ਚੱਟਾਨ ਤੋਂ ਜਿਹਡ਼ੀ ਉਨ੍ਹਾਂ ਦੇ ਨਾਲ ਸੀ। ਉਹ ਚੱਟਾਨ ਮਸੀਹੀ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਸਭਨਾਂ ਨੇ ਇੱਕੋ ਆਤਮਿਕ ਜਲ ਪੀਤਾ ਕਿਉਂ ਜੋ ਉਹਨਾਂ ਨੇ ਉਸ ਆਤਮਿਕ ਚੱਟਾਨ ਤੋਂ ਜਲ ਪੀਤਾ, ਜਿਹੜਾ ਉਹਨਾਂ ਦੇ ਮਗਰ-ਮਗਰ ਚੱਲਦਾ ਸੀ ਅਤੇ ਉਹ ਚੱਟਾਨ ਮਸੀਹ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے سبھناں اِکّوئی رُوحانی پانی پِیتا۔ کیوں جو اوہ اوس رُوحانی چٹان وِچوں پانی پِیندے سن۔ جیہڑی اوہناں دے نال نال ٹُردی سی۔ تے اوہ چٹان مسِیح سی۔
Punjabi Standard Bible (Punjabi Standard Bible) 2023
ਅਤੇ ਸਭਨਾਂ ਨੇ ਇੱਕੋ ਆਤਮਕ ਜਲ ਪੀਤਾ, ਕਿਉਂਕਿ ਉਹ ਉਸ ਆਤਮਕ ਚਟਾਨ ਤੋਂ ਪੀਂਦੇ ਸਨ ਜਿਹੜੀ ਉਨ੍ਹਾਂ ਦੇ ਨਾਲ-ਨਾਲ ਚੱਲਦੀ ਸੀ ਅਤੇ ਉਹ ਚਟਾਨ ਮਸੀਹ ਸੀ।