1 Corinthians 10:7 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਤੁਹਾਨੂੰ ਮੂਰਤੀਆਂ ਦੀ ਉਪਾਸਨਾ ਨਹੀਂ ਕਰਨੀ ਚਾਹੀਦੀ, ਜਿਵੇਂ ਉਨ੍ਹਾਂ ਵਿੱਚੋਂ ਕਈਆਂ ਨੇ ਕੀਤੀ ਹੈ। ਇਹ ਪੋਥੀਆਂ ਵਿੱਚ ਲਿਖਿਆ ਹੋਇਆ ਹੈ, “ਲੋਕ ਖਾਣ-ਪੀਣ ਲਈ ਬੈਠ ਗਏ। ਉਹ ਨੱਚਣ ਲਈ ਉੱਠੇ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਮੂਰਤੀ ਪੂਜਾ ਨਾ ਕਰੋ ਜਿਸ ਤਰ੍ਹਾਂ ਕਿ ਉਹਨਾਂ ਵਿੱਚੋਂ ਕੁਝ ਨੇ ਕੀਤੀ ਸੀ । ਇਸ ਬਾਰੇ ਪਵਿੱਤਰ-ਗ੍ਰੰਥ ਦੱਸਦਾ ਹੈ, “ਉਹ ਖਾਣ-ਪੀਣ ਦੇ ਲਈ ਬੈਠੇ ਅਤੇ ਰੰਗਰਲੀਆਂ ਕਰਨ ਦੇ ਲਈ ਉੱਠੇ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤੁਸੀਂ ਮੂਰਤੀ ਪੂਜਕਾਂ ਵਰਗੇ ਨਾ ਬਣੋ, ਜਿਵੇਂ ਉਹਨਾਂ ਵਿੱਚੋਂ ਕਈ ਬਣ ਗਏ ਸਨ; ਜਿਵੇਂ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: “ਉਹ ਖਾਣ-ਪੀਣ ਬੈਠ ਗਏ ਅਤੇ ਖੜ੍ਹੇ ਹੋ ਕੇ ਹੱਸਣ ਖੇਡਣ ਲੱਗੇ।”
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਨਾ ਤੁਸੀਂ ਮੂਰਤੀ ਪੂਜਕ ਹੋਵੋ ਜਿਵੇਂ ਉਹਨਾਂ ਵਿੱਚੋਂ ਕਈਕੁ ਹੋਏ ਸਨ। ਜਿਸ ਪਰਕਾਰ ਲਿਖਿਆ ਹੋਇਆ ਹੈ ਜੋ ਓਹ ਲੋਕ ਖਾਣ ਪੀਣ ਬੈਠੇ ਅਤੇ ਹੱਸਣ ਖੇਡਣ ਨੂੰ ਉੱਠੇ
Punjabi ERV
ਤੁਹਾਨੂੰ ਮੂਰਤੀਆਂ ਦੀ ਉਪਾਸਨਾ ਨਹੀਂ ਕਰਨੀ ਚਾਹੀਦੀ, ਜਿਵੇਂ ਉਨ੍ਹਾਂ ਵਿੱਚੋਂ ਕਈਆਂ ਨੇ ਕੀਤੀ ਹੈ। ਇਹ ਪੋਥੀਆਂ ਵਿੱਚ ਲਿਖਿਆ ਹੋਇਆ ਹੈ, “ਲੋਕ ਖਾਣ-ਪੀਣ ਲਈ ਬੈਠ ਗਏ। ਉਹ ਨਚ੍ਚਣ ਲਈ ਖਲੋ ਗਏ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਤੁਸੀਂ ਮੂਰਤੀ ਪੂਜਕ ਨਾ ਹੋਵੇ ਜਿਵੇਂ ਉਹਨਾਂ ਵਿੱਚੋਂ ਕਈ ਬਣ ਗਏ ਸਨ। ਜਿਸ ਪ੍ਰਕਾਰ ਲਿਖਿਆ ਹੋਇਆ ਹੈ “ਜੋ ਉਹ ਲੋਕ ਖਾਣ-ਪੀਣ ਨੂੰ ਬੈਠੇ ਅਤੇ ਹੱਸਣ ਖੇਡਣ ਨੂੰ ਉੱਠੇ।”
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے تُسی بُتاں دے پُوجن والے نا بنو۔ جیویں اوہناں وِچوں بعضے بن گئے سن۔ جیویں لِکھیا اے پئی لوک کھان پِین بَیٹھے۔ فیر اُٹھ کے نچّن کُدّن لگّے۔
Punjabi Standard Bible (Punjabi Standard Bible) 2023
ਨਾ ਹੀ ਤੁਸੀਂ ਮੂਰਤੀ-ਪੂਜਕ ਬਣੋ ਜਿਵੇਂ ਕਿ ਉਨ੍ਹਾਂ ਵਿੱਚੋਂ ਕੁਝ ਸਨ, ਜਿਵੇਂ ਲਿਖਿਆ ਹੈ: “ਲੋਕ ਖਾਣ-ਪੀਣ ਨੂੰ ਬੈਠੇ ਅਤੇ ਨੱਚਣ-ਕੁੱਦਣ ਲਈ ਉੱਠੇ।”