1 Corinthians 11:6 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਜੇ ਇੱਕ ਔਰਤ ਆਪਣਾ ਸਿਰ ਨਹੀਂ ਢੱਕਦੀ, ਇਹ ਉਸ ਦੇ ਵਾਲ ਕਟਾਉਣ ਵਰਗਾ ਹੀ ਹੈ। ਪਰ ਕਿਸੇ ਔਰਤ ਵਾਸਤੇ ਆਪਣੇ ਵਾਲ ਕਟਾਉਣੇ ਜਾਂ ਸਿਰ ਮੁਨਾਉਣਾ ਸ਼ਰਮਿੰਦਗੀ ਵਾਲੀ ਗੱਲ ਹੈ। ਇਸ ਲਈ ਉਸ ਨੂੰ ਆਪਣਾ ਸਿਰ ਢੱਕਣਾ ਚਾਹੀਦਾ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜੇਕਰ ਕੋਈ ਔਰਤ ਆਪਣਾ ਸਿਰ ਨਹੀਂ ਢੱਕਣਾ ਚਾਹੁੰਦੀ ਤਾਂ ਉਸ ਲਈ ਚੰਗਾ ਹੈ ਕਿ ਉਹ ਆਪਣੇ ਵਾਲ ਮੁੰਨਵਾ ਲਵੇ, ਪਰ ਜੇਕਰ ਔਰਤ ਦੇ ਲਈ ਆਪਣੇ ਵਾਲ ਕਟਵਾਉਣਾ ਜਾਂ ਮੁੰਨਵਾਉਣਾ ਸ਼ਰਮ ਵਾਲੀ ਗੱਲ ਹੈ ਤਾਂ ਉਹ ਆਪਣਾ ਸਿਰ ਢੱਕ ਕੇ ਰੱਖੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕਿਉਂਕਿ ਜੇ ਔਰਤ ਸਿਰ ਨਾ ਢੱਕੇ, ਤਾਂ ਆਪਣੇ ਵਾਲ਼ ਕਟਵਾ ਲਵੇ; ਜੇ ਔਰਤ ਨੂੰ ਵਾਲ ਕਟਵਾਉਣ ਵਿੱਚ ਸ਼ਰਮ ਆਉਂਦੀ ਹੈ ਤਾਂ ਸਿਰ ਢੱਕ ਲਵੇ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂਕਿ ਜੇ ਇਸਤ੍ਰੀ ਸਿਰ ਨਾ ਕੱਜੇ ਤਾਂ ਆਪਣੀ ਗੁੱਤ ਭੀ ਵਢਾਵੇ ਅਤੇ ਜੇ ਇਸਤ੍ਰੀ ਗੁੱਤ ਵੱਢੀ ਹੋਈ ਅਥਵਾ ਸਿਰ ਮੁੰਨੀਂ ਹੋਈ ਬੇਪਤ ਹੁੰਦੀ ਹੈ ਤਾਂ ਸਿਰ ਕੱਜੇ
Punjabi ERV
ਜੇ ਇੱਕ ਔਰਤ ਆਪਣਾ ਸਿਰ ਨਹੀਂ ਢਕਦੀ, ਇਹ ਉਸਦੇ ਵਾਲ ਕਟਾਉਣ ਵਰਗਾ ਹੀ ਹੈ। ਪਰ ਕਿਸੇ ਔਰਤ ਵਾਸਤੇ ਆਪਣੇ ਵਾਲ ਕਟਾਉਣੇ ਜਾਂ ਸਿਰ ਮੁਨਾਉਣਾ ਸ਼ਰਮਿੰਦਗੀ ਵਾਲੀ ਗੱਲ ਹੈ। ਇਸ ਲਈ ਉਸਨੂੰ ਆਪਣਾ ਸਿਰ ਢਕਣਾ ਚਾਹੀਦਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂਕਿ ਜੇ ਔਰਤ ਸਿਰ ਨਾ ਢੱਕੇ ਤਾਂ ਆਪਣੇ ਵਾਲ਼ ਕਟਵਾ ਲਵੇ, ਜੇ ਔਰਤ ਨੂੰ ਵਾਲ਼ ਕਟਵਾਉਣ ਵਿੱਚ ਸ਼ਰਮ ਹੁੰਦੀ ਹੈ ਤਾਂ ਸਿਰ ਨੂੰ ਢੱਕ ਲਵੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جے عورت چادر اُتّے نا لَئے تے وال وی کٹا چھڈے۔ جے عورت دا وال کٹانا یا سِر مُنانا شرم دی گلّ اے تے چادر اُتّے لَئے۔
Punjabi Standard Bible (Punjabi Standard Bible) 2023
ਜੇ ਔਰਤ ਆਪਣਾ ਸਿਰ ਨਹੀਂ ਢੱਕਦੀ ਤਾਂ ਉਹ ਆਪਣੇ ਵਾਲ ਕਟਵਾ ਲਵੇ, ਪਰ ਜੇ ਔਰਤ ਲਈ ਵਾਲ ਕਟਵਾਉਣਾ ਜਾਂ ਸਿਰ ਮੁਨਾਉਣਾ ਸ਼ਰਮ ਦੀ ਗੱਲ ਹੈ ਤਾਂ ਉਹ ਆਪਣਾ ਸਿਰ ਢੱਕ ਕੇ ਰੱਖੇ।