1 Corinthians 12:13 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਸਾਡੇ ਵਿੱਚੋਂ ਕੁਝ ਲੋਕ ਯਹੂਦੀ ਹਨ ਅਤੇ ਕੁਝ ਯੂਨਾਨੀ ਗੈਰ ਯਹੂਦੀ ਹਨ; ਸਾਡੇ ਵਿੱਚੋਂ ਕੁਝ ਗੁਲਾਮ ਹਨ ਅਤੇ ਕੁਝ ਆਜ਼ਾਦ ਹਨ। ਪਰ ਸਾਨੂੰ ਇੱਕ ਆਤਮਾ ਰਾਹੀਂ, ਇੱਕ ਸਰੀਰ ਬਣਨ ਲਈ ਬਪਤਿਸਮਾ ਦਿੱਤਾ ਗਿਆ ਹੈ। ਅਤੇ ਸਾਨੂੰ ਸਾਰਿਆਂ ਨੂੰ ਇਹੀ ਇੱਕ ਆਤਮਾ ਦਿੱਤਾ ਗਿਆ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸੇ ਤਰ੍ਹਾਂ ਅਸੀਂ ਭਾਵੇਂ ਯਹੂਦੀ ਜਾਂ ਪਰਾਈਆਂ ਕੌਮਾਂ ਜਾਂ ਗ਼ੁਲਾਮ ਜਾਂ ਆਜ਼ਾਦ ਹੋਈਏ ਅਸੀਂ ਇੱਕ ਹੀ ਆਤਮਾ ਦੁਆਰਾ ਬਪਤਿਸਮੇ ਦੇ ਰਾਹੀਂ ਇੱਕ ਸਰੀਰ ਦੇ ਅੰਗ ਬਣਾਏ ਗਏ ਹਾਂ ਅਤੇ ਸਾਨੂੰ ਸਭ ਨੂੰ ਇੱਕ ਹੀ ਆਤਮਾ ਪਿਲਾਇਆ ਗਿਆ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕਿਉਂਕਿ ਸਾਨੂੰ ਸਾਰਿਆ ਨੂੰ ਭਾਵੇਂ ਅਸੀਂ ਯਹੂਦੀ ਜਾਂ ਗ਼ੈਰ-ਯਹੂਦੀ, ਜਾਂ ਗੁਲਾਮ ਜਾਂ ਅਜ਼ਾਦ, ਇੱਕ ਸਰੀਰ ਹੋਣ ਲਈ ਇੱਕੋ ਹੀ ਪਰਮੇਸ਼ਵਰ ਦੇ ਆਤਮਾ ਦੁਆਰਾ ਸਾਡਾ ਬਪਤਿਸਮਾ ਹੋਇਆ ਹੈ ਅਤੇ ਇੱਕੋ ਆਤਮਾ ਹੀ ਸਾਰਿਆ ਨੂੰ ਪੀਣ ਨੂੰ ਦਿੱਤਾ ਗਿਆ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਅਸੀਂ ਸਭਨਾਂ ਨੂੰ ਕੀ ਯਹੂਦੀ, ਕੀ ਯੂਨਾਨੀ, ਕੀ ਗੁਲਾਮ, ਕੀ ਅਜ਼ਾਦ, ਇੱਕ ਸਰੀਰ ਬਣਨ ਦੇ ਲਈ ਇੱਕੋ ਆਤਮਾ ਨਾਲ ਬਪਤਿਸਮਾ ਦਿੱਤਾ ਗਿਆ ਅਤੇ ਅਸਾਂ ਸਭਨਾਂ ਨੂੰ ਇੱਕ ਆਤਮਾ ਪਿਆਇਆ ਗਿਆ ਹੈ
Punjabi ERV
ਸਾਡੇ ਵਿੱਚੋਂ ਕੁਝ ਲੋਕ ਯਹੂਦੀ ਹਨ ਅਤੇ ਕੁਝ ਯੂਨਾਨੀ ਗੈਰ ਯਹੂਦੀ ਹਨ; ਸਾਡੇ ਵਿੱਚੋਂ ਕੁਝ ਗੁਲਾਮ ਹਨ ਅਤੇ ਕੁਝ ਆਜ਼ਾਦ ਹਨ। ਪਰ ਸਾਨੂੰ ਇੱਕ ਆਤਮਾ ਰਾਹੀਂ, ਇੱਕ ਸ਼ਰੀਰ ਬਣਨ ਲਈ ਬਪਤਿਸਮਾ ਦਿੱਤਾ ਗਿਆ ਹੈ। ਅਤੇ ਸਾਨੂੰ ਸਾਰਿਆਂ ਨੂੰ ਇਹੀ ਇੱਕ ਆਤਮਾ ਦਿੱਤਾ ਗਿਆ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਸਾਨੂੰ ਸਾਰਿਆਂ ਨੂੰ ਕੀ ਯਹੂਦੀ, ਕੀ ਯੂਨਾਨੀ, ਕੀ ਗੁਲਾਮ, ਕੀ ਅਜ਼ਾਦ, ਇੱਕ ਸਰੀਰ ਬਣਨ ਲਈ ਇੱਕੋ ਆਤਮਾ ਨਾਲ ਬਪਤਿਸਮਾ ਦਿੱਤਾ ਗਿਆ ਅਤੇ ਸਾਨੂੰ ਸਾਰਿਆਂ ਨੂੰ ਇੱਕ ਆਤਮਾ ਪਿਆਇਆ ਗਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو اساں ساریاں بھانویں یہُودی ہوئے بھانویں یُونانی بھانویں غلام بھانویں اَزاد اِکّو رُوح دی راہِیں اِک جِسم ہون لئی بپتِسمہ لیا تے سبھناں نُوں اِکّو رُوح پیا یا گیا۔
Punjabi Standard Bible (Punjabi Standard Bible) 2023
ਕਿਉਂਕਿ ਸਾਨੂੰ ਸਭਨਾਂ ਨੂੰ ਭਾਵੇਂ ਯਹੂਦੀ ਜਾਂ ਯੂਨਾਨੀ, ਭਾਵੇਂ ਗੁਲਾਮ ਜਾਂ ਅਜ਼ਾਦ, ਇੱਕੋ ਆਤਮਾ ਰਾਹੀਂ ਇੱਕੋ ਸਰੀਰ ਹੋਣ ਲਈ ਬਪਤਿਸਮਾ ਦਿੱਤਾ ਗਿਆ ਅਤੇ ਸਾਨੂੰ ਸਭਨਾਂ ਨੂੰ ਇੱਕੋ ਆਤਮਾ ਪਿਆਇਆ ਗਿਆ।