1 Corinthians 12:3 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੋਈ ਵੀ ਵਿਅਕਤੀ ਜਿਹੜਾ ਪਰਮੇਸ਼ੁਰ ਦੇ ਆਤਮਾ ਦੀ ਸਹਾਇਤਾ ਨਾਲ ਬੋਲਦਾ ਹੈ। ਇਹ ਨਹੀਂ ਕਹਿੰਦਾ ਕਿ “ਯਿਸੂ ਮਸੀਹ ਸਰਾਪਿਆ ਜਾਵੇ।” ਅਤੇ ਕੋਈ ਵੀ ਪਵਿੱਤਰ ਆਤਮਾ ਦੀ ਸਹਾਇਤਾ ਤੋਂ ਬਿਨਾ ਨਹੀਂ ਆਖ ਸੱਕਦਾ, “ਯਿਸੂ ਪ੍ਰਭੂ ਹੈ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ ਕਿ ਜੋ ਕੋਈ ਮਨੁੱਖ ਪਰਮੇਸ਼ਰ ਦੇ ਆਤਮਾ ਤੋਂ ਪ੍ਰੇਰਿਤ ਹੈ, ਉਹ ਇਹ ਨਹੀਂ ਕਹਿ ਸਕਦਾ ਹੈ ਕਿ ‘ਯਿਸੂ ਉੱਤੇ ਸਰਾਪ ਹੈ,’ ਅਤੇ ਨਾ ਹੀ ਕੋਈ ਮਨੁੱਖ ਪਵਿੱਤਰ ਆਤਮਾ ਦੀ ਪ੍ਰੇਰਨਾ ਤੋਂ ਬਿਨਾਂ ਕਹਿ ਸਕਦਾ ਹੈ, ‘ਯਿਸੂ ਪ੍ਰਭੂ ਹਨ’ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੋਈ ਵੀ ਪਰਮੇਸ਼ਵਰ ਦੇ ਆਤਮਾ ਦੇ ਰਾਹੀ ਇਹ ਬੋਲ ਕੇ ਨਹੀਂ ਆਖ ਸਕਦਾ, ਕਿ, “ਯਿਸ਼ੂ ਸਰਾਪਤ ਹੈ,” ਅਤੇ ਕੋਈ ਨਹੀਂ ਕਹਿ ਸਕਦਾ, “ਯਿਸ਼ੂ ਪ੍ਰਭੂ ਹੈ,” ਪਰ ਕੇਵਲ ਪਵਿੱਤਰ ਆਤਮਾ ਦੇ ਰਾਹੀ।
Punjabi Bible 2016 - ਪਵਿੱਤਰ ਬਾਈਬਲ O.V.
ਸੋ ਮੈਂ ਤੁਹਾਨੂੰ ਇਹ ਦੱਸਦਾ ਹਾਂ ਕਿ ਪਰਮੇਸ਼ੁਰ ਦੇ ਆਤਮਾ ਦੇ ਰਾਹੀਂ ਬੋਲ ਕੇ ਕੋਈ ਨਹੀਂ ਆਖਦਾ ਹੈ, \ਯਿਸੂ ਸਰਾਪਤ ਹੈ\, ਨਾ ਕੋਈ ਕਹਿ ਸੱਕਦਾ ਹੈ, \ਯਿਸੂ ਪ੍ਰਭੁ ਹੈ\ ਪਰ ਨਿਰਾ ਪਵਿੱਤ੍ਰ ਆਤਮਾ ਦੇ ਰਾਹੀਂ।।
Punjabi ERV
ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੋਈ ਵੀ ਵਿਅਕਤੀ ਜਿਹਡ਼ਾ ਪਰਮੇਸ਼ੁਰ ਦੇ ਆਤਮੇ ਦੀ ਸਹਾਇਤਾ ਨਾਲ ਬੋਲਦਾ ਹੈ। ਇਹ ਨਹੀਂ ਕਹਿੰਦਾ ਕਿ “ਯਿਸੂ ਮਸੀਹ ਸਰਾਪਿਆ ਜਾਵੇ।” ਅਤੇ ਕੋਈ ਵੀ ਪਵਿੱਤਰ ਆਤਮਾ ਦੀ ਸਹਾਇਤਾ ਤੋਂ ਬਿਨਾ ਨਹੀਂ ਆਖ ਸਕਦਾ, “ਯਿਸੂ ਪ੍ਰਭੂ ਹੈ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਸ ਲਈ ਮੈਂ ਤੁਹਾਨੂੰ ਇਹ ਦੱਸਦਾ ਹਾਂ ਕਿ ਪਰਮੇਸ਼ੁਰ ਦੇ ਆਤਮਾ ਰਾਹੀਂ ਬੋਲ ਕੇ ਕੋਈ ਨਹੀਂ ਆਖ ਸਕਦਾ, “ਯਿਸੂ ਸਰਾਪਤ ਹੈ,” ਨਾ ਕੋਈ ਕਹਿ ਸਕਦਾ ਹੈ, “ਯਿਸੂ ਪ੍ਰਭੂ ਹੈ,” ਪਰ ਕੇਵਲ ਪਵਿੱਤਰ ਆਤਮਾ ਦੇ ਰਾਹੀਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
سو مَیں تُہانوں دسنا آں پئی جیہڑا خُدا دے رُوح دی ہدایت نال بولدا اے اوہ نئیں آکھدا پئی یِسُوع لعنتی اے۔ تے نا کوئی پاک رُوح بِناں آکھ سکدا ایہہ۔ پئی یِسُوع خُداوند اے۔
Punjabi Standard Bible (Punjabi Standard Bible) 2023
ਇਸ ਲਈ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿ ਜਿਹੜਾ ਪਰਮੇਸ਼ਰ ਦੇ ਆਤਮਾ ਰਾਹੀਂ ਬੋਲਦਾ ਹੈ ਉਹ ਕਦੇ ਨਹੀਂ ਕਹਿੰਦਾ, “ਯਿਸੂ ਸਰਾਪੀ ਹੈ,” ਅਤੇ ਨਾ ਪਵਿੱਤਰ ਆਤਮਾ ਤੋਂ ਬਿਨਾਂ ਕੋਈ ਇਹ ਕਹਿ ਸਕਦਾ ਹੈ, “ਯਿਸੂ ਪ੍ਰਭੂ ਹੈ।”