1 Corinthians 13:1 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਮੈਂ ਭਾਵੇਂ ਮਨੁੱਖਾਂ ਜਾਂ ਦੂਤਾਂ ਦੀਆਂ ਭਿੰਨ-ਭਿੰਨ ਭਾਸ਼ਾਵਾਂ ਬੋਲ ਸੱਕਦਾ ਹੋਵਾਂ ਪਰ ਜੇ ਮੇਰੇ ਅੰਦਰ ਪ੍ਰੇਮ ਨਹੀਂ ਹੈ, ਤਾਂ ਮੈਂ ਸਿਰਫ਼ ਗੂੰਜਣ ਵਾਲੀ ਘੰਟੀ ਜਾਂ ਇੱਕ ਉੱਚੀ-ਉੱਚੀ ਆਵਾਜ਼ ਕਰਨ ਵਾਲਾ ਛੈਣਾ ਹੀ ਹਾਂ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਭਾਵੇਂ ਮੈਂ ਮਨੁੱਖਾਂ ਅਤੇ ਸਵਰਗਦੂਤਾਂ ਦੀਆਂ ਭਾਸ਼ਾਵਾਂ ਵੀ ਕਿਉਂ ਨਾ ਬੋਲਾਂ ਪਰ ਜੇਕਰ ਮੇਰੇ ਵਿੱਚ ਪਿਆਰ ਨਹੀਂ ਹੈ ਤਾਂ ਮੈਂ ਇੱਕ ਟਣ-ਟਣ ਕਰਦੇ ਹੋਏ ਟਲ ਜਾਂ ਛਣ-ਛਣ ਕਰਦੇ ਹੋਏ ਛੈਣੇ ਦੀ ਤਰ੍ਹਾਂ ਹਾਂ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਭਾਵੇਂ ਮੈਂ ਮਨੁੱਖਾਂ ਜਾਂ ਸਵਰਗਦੂਤਾਂ ਦੀਆਂ ਭਾਸ਼ਾਵਾਂ ਕਿਉਂ ਨਾ ਬੋਲਾਂ, ਪਰ ਜੇ ਮੇਰੇ ਵਿੱਚ ਪਿਆਰ ਨਹੀਂ ਹੈ, ਤਾਂ ਮੈਂ ਸਿਰਫ ਇੱਕ ਗੂੰਜ ਕਰਨ ਵਾਲੀ ਘੜਿਆਲ ਜਾਂ ਇੱਕ ਛਣ-ਛਣ ਕਰਦੇ ਛੈਣੇ ਦੀ ਤਰਾਂ ਹਾਂ
Punjabi Bible 2016 - ਪਵਿੱਤਰ ਬਾਈਬਲ O.V.
ਭਾਵੇਂ ਮੈਂ ਮਨੁੱਖਾਂ ਅਤੇ ਸੁਰਗੀ ਦੂਤਾਂ ਦੀਆਂ ਬੋਲੀਆਂ ਬੋਲਾਂ ਪਰ ਜੇ ਮੇਰੇ ਵਿੱਚ ਪ੍ਰੇਮ ਨਾ ਹੋਵੇ ਤਾਂ ਠਣ ਠਣ ਕਰਨ ਵਾਲਾ ਪਿੱਤਲ ਅਥਵਾ ਛਣ ਛਣ ਕਰਨ ਵਾਲੇ ਛੈਣੇ ਬਣਿਆ ਹਾਂ
Punjabi ERV
ਮੈਂ ਭਾਵੇਂ ਮਨੁੱਖ ਜਾਂ ਦੂਤਾਂ ਦੀਆਂ ਭਿੰਨ-ਭਿੰਨ ਭਾਸ਼ਾਵਾਂ ਬੋਲ ਸਕਦਾ ਹੋਵਾਂ ਪਰ ਜੇ ਮੇਰੇ ਅੰਦਰ ਪ੍ਰੇਮ ਨਹੀਂ ਹੈ, ਤਾਂ ਮੈਂ ਸਿਰਫ਼ ਗੂੰਜਣ ਵਾਲੀ ਘੰਟੀ ਜਾਂ ਇੱਕ ਉੱਚੀ-ਉੱਚੀ ਆਵਾਜ਼ ਕਰਨ ਵਾਲਾ ਛੈਣਾ ਹੀ ਹਾਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਭਾਵੇਂ ਮੈਂ ਮਨੁੱਖਾਂ ਅਤੇ ਸਵਰਗੀ ਦੂਤਾਂ ਦੀਆਂ ਭਾਸ਼ਾਵਾਂ ਬੋਲਾਂ ਪਰ ਜੇ ਮੇਰੇ ਵਿੱਚ ਪਿਆਰ ਨਾ ਹੋਵੇ ਤਾਂ ਠਣ ਠਣ ਕਰਨ ਵਾਲਾ ਪਿੱਤਲ ਅਥਵਾ ਛਣ ਛਣ ਕਰਨ ਵਾਲਾ ਛੈਣਾ ਬਣਿਆ ਹਾਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جے مَیں بندیاں تے فرِشتیاں دِیاں زباناں بولاں تے مُحبّت نا رکھاں تے کھڑکھڑ کرن والا پِتّل تے چَھن کن والی کھڑتال آں۔
Punjabi Standard Bible (Punjabi Standard Bible) 2023
ਭਾਵੇਂ ਮੈਂ ਮਨੁੱਖਾਂ ਅਤੇ ਸਵਰਗਦੂਤਾਂ ਦੀਆਂ ਬੋਲੀਆਂ ਬੋਲਾਂ, ਪਰ ਪ੍ਰੇਮ ਨਾ ਰੱਖਾਂ ਤਾਂ ਮੈਂ ਠਣ-ਠਣ ਕਰਨ ਵਾਲਾ ਪਿੱਤਲ ਅਤੇ ਛਣ-ਛਣ ਕਰਨ ਵਾਲਾ ਛੈਣਾ ਹਾਂ;