1 Corinthians 13:3 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਮੈਂ ਭਾਵੇਂ ਆਪਣੀ ਹਰ ਸ਼ੈਅ ਲੋਕਾਂ ਦੇ ਭੋਜਨ ਲਈ ਦੇ ਦੇਵਾਂ। ਅਤੇ ਭਾਵੇਂ ਮੈਂ ਆਪਣਾ ਸਰੀਰ ਬਲੀ ਦੀ ਵਸਤੂ ਵਾਂਗ ਅੱਗ ਦੀ ਭੇਟ ਚੜ੍ਹਾ ਦੇਵਾਂ ਪਰ ਜੇ ਮੇਰੇ ਅੰਦਰ ਪ੍ਰੇਮ ਨਹੀਂ ਹੈ ਤਾਂ ਇਨ੍ਹਾਂ ਗੱਲਾਂ ਦਾ ਮੈਨੂੰ ਕੋਈ ਲਾਭ ਨਹੀਂ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਭਾਵੇਂ ਮੈਂ ਆਪਣਾ ਸਾਰਾ ਧਨ-ਮਾਲ ਪੁੰਨ ਕਰ ਦੇਵਾਂ, ਇੱਥੋਂ ਤੱਕ ਕਿ ਆਪਣੇ ਸਰੀਰ ਨੂੰ ਬਲਣ ਦੇ ਲਈ ਦੇ ਦੇਵਾਂ ਪਰ ਜੇਕਰ ਮੇਰੇ ਵਿੱਚ ਪਿਆਰ ਨਹੀਂ ਹੈ ਤਾਂ ਮੈਨੂੰ ਇਸ ਤੋਂ ਕੋਈ ਲਾਭ ਨਹੀਂ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਭਾਵੇਂ ਮੈਂ ਆਪਣਾ ਸਾਰਾ ਮਾਲ ਧੰਨ ਗਰੀਬਾਂ ਨੂੰ ਵੰਡ ਦੋਵਾਂ ਅਤੇ ਆਪਣਾ ਸਰੀਰ ਬਲੀਦਾਨ ਲਈ ਦੇ ਦੋਵਾਂ ਪਰ ਜੇ ਮੇਰੇ ਵਿੱਚ ਪਿਆਰ ਨਹੀਂ ਹੈ, ਤਾਂ ਕੁਝ ਵੀ ਲਾਭ ਨਹੀਂ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਭਾਵੇਂ ਮੈਂ ਆਪਣਾ ਸਾਰਾ ਮਾਲ ਖੁਆਉਣ ਲਈ ਪੁੰਨ ਕਰ ਦਿਆਂ, ਅਤੇ ਭਾਵੇਂ ਮੈਂ ਆਪਣਾ ਸਰੀਰ ਸੜਨ ਲਈ ਦੇ ਦਿਆਂ ਪਰ ਪ੍ਰੇਮ ਨਾ ਰੱਖਾਂ, ਤਾਂ ਕੁੱਝ ਲਾਭ ਨਹੀਂ
Punjabi ERV
ਮੈਂ ਭਾਵੇਂ ਆਪਣੀ ਹਰ ਸ਼ੈਅ ਲੋਕਾਂ ਦੇ ਭੋਜਨ ਲਈ ਦੇ ਦੇਵਾਂ। ਅਤੇ ਭਾਵੇਂ ਮੈਂ ਆਪਣਾ ਸ਼ਰੀਰ ਬਲੀ ਦੀ ਵਸਤੂ ਵਾਂਗ ਅੱਗ ਦੀ ਭੇਟ ਚਢ਼ਾ ਦੇਵਾਂ ਪਰ ਜੇ ਮੇਰੇ ਅੰਦਰ ਪ੍ਰੇਮ ਨਹੀਂ ਹੈ ਤਾਂ ਇਨ੍ਹਾਂ ਗੱਲਾਂ ਦਾ ਮੈਨੂੰ ਕੋਈ ਲਾਭ ਨਹੀਂ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਭਾਵੇਂ ਮੈਂ ਆਪਣਾ ਸਾਰਾ ਮਾਲ ਖੁਆਉਣ ਲਈ ਪੁੰਨ ਕਰ ਦਿਆਂ ਅਤੇ ਭਾਵੇਂ ਮੈਂ ਆਪਣਾ ਸਰੀਰ ਸੜਨ ਲਈ ਦੇ ਦਿਆਂ ਪਰ ਪਿਆਰ ਨਾ ਰੱਖਾਂ, ਤਾਂ ਕੁਝ ਵੀ ਲਾਭ ਨਹੀਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جے اپنا سارا مال غرِیباں نُوں کھوا دیاں۔ یا اپنا جِسم ساڑن لئی دے دیاں۔ پر مُحبّت نا رکھاں۔ تے مَینُوں کُجھ وی فائدہ نئیں۔
Punjabi Standard Bible (Punjabi Standard Bible) 2023
ਭਾਵੇਂ ਮੈਂ ਆਪਣੀ ਸਾਰੀ ਸੰਪਤੀ ਕੰਗਾਲਾਂ ਨੂੰ ਭੋਜਨ ਖੁਆਉਣ ਲਈ ਦਾਨ ਕਰ ਦਿਆਂ ਜਾਂ ਆਪਣਾ ਸਰੀਰ ਵੀ ਸਾੜੇ ਜਾਣ ਲਈ ਦੇ ਦਿਆਂ, ਪਰ ਪ੍ਰੇਮ ਨਾ ਰੱਖਾਂ ਤਾਂ ਮੈਨੂੰ ਕੁਝ ਲਾਭ ਨਹੀਂ।