1 Corinthians 14:1 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਪ੍ਰੇਮ ਉਹ ਚੀਜ਼ ਹੈ ਜਿਸ ਨੂੰ ਲੈਣ ਲਈ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੁਹਾਨੂੰ ਅਸਲ ਵਿੱਚ ਆਤਮਕ ਦਾਤਾਂ ਪ੍ਰਾਪਤ ਕਰਨ ਦੀ ਕਾਮਨਾ ਹੋਣੀ ਚਾਹੀਦੀ ਹੈ। ਅਤੇ ਜਿਹੜੀ ਦਾਤ ਦੀ ਮੰਗ ਤੁਹਾਨੂੰ ਸਭ ਤੋਂ ਵੱਧੇਰੇ ਕਰਨੀ ਚਾਹੀਦੀ ਹੈ ਉਹ ਹੈ ਅਗੰਮ ਵਾਕ ਕਰਨ ਦੀ ਯੋਗਤਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਿਆਰ ਵਿੱਚ ਚੱਲੋ, ਆਤਮਿਕ ਵਰਦਾਨਾਂ ਦੀ ਖੋਜ ਕਰੋ ਅਤੇ ਖ਼ਾਸ ਕਰ ਕੇ ਭਵਿੱਖਬਾਣੀ ਕਰਨ ਦੇ ਵਰਦਾਨ ਦੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਿਆਰ ਵਿੱਚ ਚੱਲੋ ਅਤੇ ਆਤਮਿਕ ਵਰਦਾਨਾ ਦੀ ਇੱਛਾ ਰੱਖੋ, ਖਾਸ ਕਰਕੇ ਭਵਿੱਖਬਾਣੀਆ ਦੀ।
Punjabi Bible 2016 - ਪਵਿੱਤਰ ਬਾਈਬਲ O.V.
ਪ੍ਰੇਮ ਦੇ ਮਗਰ ਲੱਗੋ । ਤਾਂ ਵੀ ਆਤਮਿਕ ਦਾਨਾਂ ਨੂੰ ਲੋਚੋ ਪਰ ਵਧਕੇ ਇਹ ਜੋ ਤੁਸੀਂ ਅਗੰਮ ਵਾਕ ਕਰੋ
Punjabi ERV
ਪ੍ਰੇਮ ਉਹ ਚੀਜ਼ ਹੈ ਜਿਸਨੂੰ ਲੈਣ ਲਈ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੁਹਾਨੂੰ ਅਸਲ ਵਿੱਚ ਆਤਮਕ ਦਾਤਾਂ ਪ੍ਰਾਪਤ ਕਰਨ ਦੀ ਕਾਮਨਾ ਹੋਣੀ ਚਾਹੀਦੀ ਹੈ। ਅਤੇ ਜਿਹਡ਼ੀ ਦਾਤ ਦੀ ਮੰਗ ਤੁਹਾਨੂੰ ਸਭ ਤੋਂ ਵਧੇਰੇ ਕਰਨੀ ਚਾਹੀਦੀ ਹੈ ਉਹ ਹੈ ਅਗੰਮ ਵਾਕ ਕਰਨ ਦੀ ਯੋਗਤਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਿਆਰ ਵਿੱਚ ਚੱਲੋ। ਆਤਮਿਕ ਦਾਤਾਂ ਦੀ ਵੀ ਭਾਲ ਕਰੋ, ਪਰ ਭਵਿੱਖਬਾਣੀ ਨੂੰ ਵਧੇਰੇ ਭਾਲੋ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
مُحبّت دے طالب رہو۔ تے رُوحانی نِعمتاں دی چاہ رکھو۔ خاص کر ایس گلّ دی پئی نبُوّت کرو۔
Punjabi Standard Bible (Punjabi Standard Bible) 2023
ਪ੍ਰੇਮ ਦੇ ਪਿੱਛੇ ਲੱਗੇ ਰਹੋ ਅਤੇ ਆਤਮਕ ਵਰਦਾਨਾਂ ਦੀ ਇੱਛਾ ਰੱਖੋ, ਪਰ ਇਸ ਤੋਂ ਵੀ ਵੱਧ ਇਹ ਕਿ ਤੁਸੀਂ ਭਵਿੱਖਬਾਣੀ ਕਰੋ।