1 Corinthians 14:16 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਤੁਸੀਂ ਸ਼ਾਇਦ ਆਪਣੇ ਆਤਮਾ ਨਾਲ ਪਰਮੇਸ਼ੁਰ ਦੀ ਉਸਤਤਿ ਕਰ ਰਹੇ ਹੋਵੋਂ। ਪਰ ਉਹ ਵਿਅਕਤੀ ਜਿਹੜਾ ਤੁਹਾਡੇ ਧੰਨਵਾਦ ਦੀ ਭਾਸ਼ਾ ਨਹੀਂ ਸਮਝਦਾ ਉਹ “ਆਮੀਨ” ਕਹਿਣ ਦੇ ਯੋਗ ਕਿਵੇਂ ਹੋਵੇਗਾ। ਕਿਉਂਕਿ ਉਸ ਨੂੰ ਇਹ ਜਾਣਕਾਰੀ ਨਹੀਂ ਕਿ ਤੁਸੀਂ ਕੀ ਕਹਿ ਰਹੇ ਹੋ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕਿਉਂਕਿ ਜੇਕਰ ਤੂੰ ਆਤਮਾ ਦੁਆਰਾ ਧੰਨਵਾਦੀ ਪ੍ਰਾਰਥਨਾ ਕਰੇਂਗਾ, ਤਾਂ ਕੋਈ ਅਣਜਾਣ ਤੁਹਾਡੇ ਨਾਲ ਮਿਲ ਕੇ ‘ਆਮੀਨ’ ਕਿਸ ਤਰ੍ਹਾਂ ਕਹੇਗਾ, ਜਦੋਂ ਕਿ ਉਸ ਨੂੰ ਪਤਾ ਹੀ ਨਹੀਂ ਕਿ ਤੂੰ ਕੀ ਕਿਹਾ ਹੈ?
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਨਹੀਂ ਤਾਂ ਜਦੋਂ ਤੁਸੀਂ ਆਤਮਾ ਵਿੱਚ ਉਸਤਤ ਕਰਦੇ ਹੋ, ਤਾਂ ਜਿਹੜਾ ਅਣਜਾਣ ਤੁਹਾਡੇ ਕੋਲ ਬੈਠਾ ਹੋਇਆ ਹੈ, ਜਦੋਂ ਉਹ ਨਹੀਂ ਜਾਣਦਾ ਜੋ ਤੁਸੀਂ ਕੀ ਬੋਲ ਰਿਹੇ ਹੋ ਤਾਂ ਉਹ ਤੁਹਾਡੇ ਧੰਨਵਾਦ ਕਰਨ ਤੇ, “ਆਮੀਨ” ਕਿਵੇਂ ਆਖੇਗਾ?
Punjabi Bible 2016 - ਪਵਿੱਤਰ ਬਾਈਬਲ O.V.
ਨਹੀਂ ਤਾਂ ਜੇ ਤੂੰ ਆਤਮਾ ਹੀ ਨਾਲ ਉਸਤਤ ਕਰੇਂ ਤਾਂ ਜਿਹੜਾ ਅਣਪੜ੍ਹ ਦੇ ਥਾਂ ਬੈਠਾ ਹੋਇਆ ਹੈ ਜਦੋਂ ਉਹ ਨਹੀਂ ਜਾਣਦਾ ਜੋ ਤੂੰ ਕੀ ਆਖਦਾ ਹੈਂ ਉਹ ਤੇਰੇ ਧੰਨਵਾਦ ਕਰਨ ਉੱਤੇ ਆਮੀਨ ਕਿਵੇਂ ਆਖੇ?
Punjabi ERV
ਤੁਸੀਂ ਸ਼ਾਇਦ ਆਪਣੇ ਆਤਮੇ ਨਾਲ ਪਰਮੇਸ਼ੁਰ ਦੀ ਉਸਤਤਿ ਕਰ ਰਹੇ ਹੋਵੋਂ। ਪਰ ਉਹ ਵਿਅਕਤੀ ਜਿਹਡ਼ਾ ਤੁਹਾਡੀ ਸ਼ੁਕਰਾਨੇ ਦੀ ਭਾਸ਼ਾ ਨਹੀਂ ਸਮਝਦਾ ਉਹ “ਆਮੀਨ” ਕਹਿਣ ਦੇ ਯੋਗ ਕਿਵੇਂ ਹੋਵੇਗਾ। ਕਿਉਂਕਿ ਉਸਨੂੰ ਇਹ ਜਾਣਕਾਰੀ ਨਹੀਂ ਕਿ ਤੁਸੀਂ ਕੀ ਕਹਿ ਰਹੇ ਹੋ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਨਹੀਂ ਤਾਂ ਜੇ ਤੂੰ ਆਤਮਾ ਨਾਲ ਹੀ ਉਸਤਤ ਕਰੇਂ ਤਾਂ ਜਿਹੜਾ ਅਨਜਾਣ ਕੋਲ ਬੈਠਾ ਹੋਇਆ ਹੈ ਜਦੋਂ ਉਹ ਨਹੀਂ ਜਾਣਦਾ ਜੋ ਤੂੰ ਕੀ ਆਖਦਾ ਹੈਂ ਉਹ ਤੇਰੇ ਧੰਨਵਾਦ ਕਰਨ ਉੱਤੇ ਆਮੀਨ ਕਿਵੇਂ ਆਖੇ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
نئیں تے جے تُوں رُوح نال ای حمد کریں گا تے ناواقِف بندہ تیری شُکر گُزاری اُتّے آمِین کِس طرح آکھے گا؟ ایس لئی پئی اوہ نئیں جان دا پئی توں کِیہ آکھنا ایں۔
Punjabi Standard Bible (Punjabi Standard Bible) 2023
ਨਹੀਂ ਤਾਂ ਜੇ ਤੂੰ ਆਪਣੀ ਆਤਮਾ ਵਿੱਚ ਧੰਨਵਾਦ ਕਰੇਂ ਤਾਂ ਉੱਥੇ ਬੈਠਾ ਅਣਜਾਣ ਵਿਅਕਤੀ ਤੇਰੇ ਧੰਨਵਾਦ 'ਤੇ “ਆਮੀਨ” ਕਿਵੇਂ ਕਹੇਗਾ, ਕਿਉਂਕਿ ਉਹ ਨਹੀਂ ਜਾਣਦਾ ਕਿ ਤੂੰ ਕੀ ਕਹਿੰਦਾ ਹੈਂ।