1 Corinthians 14:21 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਪੋਥੀਆਂ ਵਿੱਚ ਲਿਖਿਆ ਹੈ: “ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਰਾਹੀਂ ਅਤੇ ਪਰਦੇਸੀਆਂ ਦੇ ਬੁੱਲ੍ਹਾਂ ਦੁਆਰਾ ਮੈਂ ਇਨ੍ਹਾਂ ਲੋਕਾਂ ਨਾਲ ਗੱਲਾਂ ਕਰਾਂਗਾ, ਪਰੰਤੂ ਤਾਂ ਵੀ ਇਹ ਲੋਕ ਮੇਰੀ ਆਗਿਆ ਦਾ ਪਾਲਣ ਨਹੀਂ ਕਰਨਗੇ।” ਇਹੀ ਹੈ ਜੋ ਪ੍ਰਭੂ ਆਖਦਾ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੈ, “ਪ੍ਰਭੂ ਕਹਿੰਦੇ ਹਨ: ਮੈਂ ਇਹਨਾਂ ਲੋਕਾਂ ਨਾਲ ਪਰਾਈਆਂ ਭਾਸ਼ਾਵਾਂ ਅਤੇ ਵਿਦੇਸ਼ੀਆਂ ਦੁਆਰਾ ਬੋਲਾਂਗਾ । ਪਰ ਤਾਂ ਵੀ ਇਹ ਮੇਰੀ ਨਹੀਂ ਸੁਣਨਗੇ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਬਿਵਸਥਾ ਵਿੱਚ ਲਿਖਿਆ ਹੋਇਆ ਹੈ: “ਮੈਂ ਗ਼ੈਰ-ਭਾਸ਼ਾ ਬੋਲਣ ਵਾਲੇ ਅਤੇ ਅਣਜਾਣ ਲੋਕਾਂ ਦੇ ਬੁੱਲ੍ਹਾਂ ਦੇ ਦੁਆਰਾ ਇਨ੍ਹਾਂ ਲੋਕਾਂ ਨਾਲ ਬੋਲਾਂਗਾ, ਪਰ ਉਹ ਮੇਰੀ ਨਾ ਸੁਣਨਗੇ, ਇਹ ਪ੍ਰਭੂ ਦਾ ਵਚਨ ਹੈ।”
Punjabi Bible 2016 - ਪਵਿੱਤਰ ਬਾਈਬਲ O.V.
ਸ਼ਰਾ ਵਿੱਚ ਲਿਖਿਆ ਹੋਇਆ ਹੈ ਜੋ ਪ੍ਰਭੁ ਆਖਦਾ ਹੈ ਭਈ ਮੈਂ ਪਰਾਈਆਂ ਭਾਖਿਆਂ ਦੇ ਬੋਲਣ ਵਾਲਿਆਂ ਅਤੇ ਓਪਰਿਆਂ ਦਿਆਂ ਬੁੱਲ੍ਹਾਂ ਦੇ ਰਾਹੀਂ ਇੰਨ੍ਹਾਂ ਲੋਕਾਂ ਨਾਲ ਬੋਲਾਂਗਾ ਅਤੇ ਇਉਂ ਭੀ ਓਹ ਮੇਰੀ ਨਾ ਸੁਣਨਗੇ
Punjabi ERV
ਪੋਥੀਆਂ ਵਿੱਚ ਲਿਖਿਆ ਹੈ: “ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਰਾਹੀਂ ਅਤੇ ਪਰਦੇਸੀਆਂ ਦੇ ਬੁਲ੍ਹਾਂ ਦੁਆਰਾ ਮੈਂ ਇਨ੍ਹਾਂ ਲੋਕਾਂ ਨਾਲ ਗੱਲਾਂ ਕਰਾਂਗਾ, ਪਰੰਤੂ ਤਾਂ ਵੀ ਇਹ ਲੋਕ ਮੇਰੀ ਆਗਿਆ ਦਾ ਪਾਲਣ ਨਹੀਂ ਕਰਨਗੇ।” ਯਸਾਯਾਹ 28:11-12 ਇਹੀ ਹੈ ਜੋ ਪ੍ਰਭੂ ਆਖਦਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਬਿਵਸਥਾ ਵਿੱਚ ਲਿਖਿਆ ਹੋਇਆ ਹੈ ਜੋ ਪ੍ਰਭੂ ਆਖਦਾ ਹੈ ਕਿ ਮੈਂ ਪਰਾਈ ਭਾਸ਼ਾ ਦੇ ਬੋਲਣ ਵਾਲਿਆਂ ਅਤੇ ਓਪਰਿਆਂ ਦੇ ਬੁੱਲ੍ਹਾਂ ਦੇ ਰਾਹੀਂ ਇਨ੍ਹਾਂ ਲੋਕਾਂ ਨਾਲ ਬੋਲਾਂਗਾ ਅਤੇ ਇਉਂ ਵੀ ਉਹ ਮੇਰੀ ਨਾ ਸੁਣਨਗੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
توریت وِچ لِکھیا اے۔ پئی خُداوند آکھدا اے مَیں اوپریاں زباناں تے اوپریاں ہونٹھاں نال ایس اُمّت نال گلّاں کراں گا۔ تَد وی ایہہ میری نا سُنن گے۔
Punjabi Standard Bible (Punjabi Standard Bible) 2023
ਬਿਵਸਥਾ ਵਿੱਚ ਲਿਖਿਆ ਹੈ ਕਿ ਪ੍ਰਭੂ ਕਹਿੰਦਾ ਹੈ: “ਮੈਂ ਹੋਰ-ਹੋਰ ਭਾਸ਼ਾਵਾਂ ਬੋਲਣ ਵਾਲਿਆਂ ਅਤੇ ਓਪਰਿਆਂ ਦੇ ਮੂੰਹ ਦੁਆਰਾ ਇਨ੍ਹਾਂ ਲੋਕਾਂ ਨਾਲ ਬੋਲਾਂਗਾ, ਤਾਂ ਵੀ ਉਹ ਮੇਰੀ ਨਾ ਸੁਣਨਗੇ।”