1 Corinthians 14:22 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਇਸ ਲਈ ਵੱਖਰੀਆਂ ਭਾਸ਼ਾਵਾਂ ਬੋਲਣ ਦੀ ਦਾਤ ਉਨ੍ਹਾਂ ਲਈ ਇੱਕ ਪ੍ਰਮਾਣ ਹੈ, ਜੋ ਵਿਸ਼ਵਾਸੀ ਹਨ, ਨਾ ਕਿ ਅਵਿਸ਼ਵਾਸੀਆਂ ਲਈ। ਅਗੰਮੀ ਵਾਕ ਨਿਹਚਾਵਾਨਾਂ ਲਈ ਹਨ, ਨਾ ਕਿ ਅਵਿਸ਼ਵਾਸੀਆਂ ਲਈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸ ਤੋਂ ਸਾਫ਼ ਪ੍ਰਗਟ ਹੈ ਕਿ ਪਰਾਈਆਂ ਭਾਸ਼ਾਵਾਂ ਬੋਲਣਾ ਵਿਸ਼ਵਾਸੀਆਂ ਦੇ ਲਈ ਚਿੰਨ੍ਹ ਨਹੀਂ ਸਗੋਂ ਅਵਿਸ਼ਵਾਸੀਆਂ ਦੇ ਲਈ ਹੈ । ਇਸੇ ਤਰ੍ਹਾਂ ਪਰਮੇਸ਼ਰ ਦਾ ਸੰਦੇਸ਼ ਸੁਣਾਉਣਾ ਅਵਿਸ਼ਵਾਸੀਆਂ ਦੇ ਲਈ ਨਹੀਂ ਸਗੋਂ ਵਿਸ਼ਵਾਸੀਆਂ ਦੇ ਲਈ ਚਿੰਨ੍ਹ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਗ਼ੈਰ-ਭਾਸ਼ਾ, ਵਿਸ਼ਵਾਸੀਆ ਲਈ ਨਹੀਂ ਸਗੋਂ ਅਵਿਸ਼ਵਾਸੀਆਂ ਲਈ ਇੱਕ ਨਿਸ਼ਾਨੀ ਹੈ; ਭਵਿੱਖਬਾਣੀ ਅਵਿਸ਼ਵਾਸੀਆਂ ਲਈ ਨਹੀਂ ਸਗੋਂ ਵਿਸ਼ਵਾਸੀਆ ਲਈ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਸੋ ਪਰਾਈਆਂ ਭਾਖਿਆਂ ਨਿਹਚਾਵਾਨਾਂ ਲਈ ਨਹੀਂ ਸਗੋਂ ਨਿਹਚਾਹੀਣਾਂ ਲਈ ਇੱਕ ਨਿਸ਼ਾਨੀ ਦੇ ਲਈ ਹਨ ਪਰ ਅਗੰਮ ਵਾਕ ਨਿਹਚਾਹੀਣਾਂ ਲਈ ਨਹੀਂ ਸਗੋਂ ਨਿਹਚਾਵਾਨਾਂ ਲਈ ਹੈ
Punjabi ERV
ਇਸ ਲਈ ਵੱਖਰੀਆਂ ਭਾਸ਼ਾਵਾਂ ਬੋਲਣ ਦੀ ਦਾਤ ਉਨ੍ਹਾਂ ਲਈ ਇੱਕ ਪ੍ਰਮਾਣ ਹੈ, ਜੋ ਆਸਥਾਵਾਨ ਹਨ, ਨਾ ਕਿ ਅਨਾਸਥਾਵਾਨਾਂ ਲਈ। ਅਗੰਮੀ ਵਾਕ ਨਿਹਚਾਵਾਨਾਂ ਲਈ ਹਨ, ਨਾਕਿ ਅਨਾਸਥਾਵਾਨਾਂ ਲਈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸੋ ਪਰਾਈ ਭਾਸ਼ਾ ਵਿਸ਼ਵਾਸੀਆਂ ਲਈ ਨਹੀਂ ਸਗੋਂ ਅਵਿਸ਼ਵਾਸੀਆਂ ਦੇ ਲਈ ਇੱਕ ਨਿਸ਼ਾਨੀ ਹਨ, ਪਰ ਭਵਿੱਖਬਾਣੀ ਨਿਹਚਾਹੀਣਾਂ ਲਈ ਨਹੀਂ ਸਗੋਂ ਵਿਸ਼ਵਾਸੀਆਂ ਲਈ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
سو اوپریاں زباناں اِیمانداراں لئی نئیں سگوں بے اِیماناں لئی نِشان نیں۔ تے نبُوّت بے اِیماناں لئی نئیں سگوں اِیمانداراں لئی نِشان اے۔
Punjabi Standard Bible (Punjabi Standard Bible) 2023
ਸੋ ਗੈਰ-ਭਾਸ਼ਾਵਾਂ ਵਿਸ਼ਵਾਸੀਆਂ ਲਈ ਨਹੀਂ, ਸਗੋਂ ਅਵਿਸ਼ਵਾਸੀਆਂ ਦੇ ਲਈ ਇੱਕ ਚਿੰਨ੍ਹ ਹੈ; ਪਰ ਭਵਿੱਖਬਾਣੀ ਅਵਿਸ਼ਵਾਸੀਆਂ ਦੇ ਲਈ ਨਹੀਂ, ਸਗੋਂ ਵਿਸ਼ਵਾਸੀਆਂ ਦੇ ਲਈ ਹੈ।