1 Corinthians 14:24 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਪਰੰਤੂ ਫ਼ਰਜ਼ ਕਰੋ ਤੁਸੀਂ ਸਾਰੇ ਅਗੰਮ ਵਾਕ ਕਰ ਰਹੇ ਹੋ ਅਤੇ ਇੱਕ ਵਿਅਕਤੀ ਅਜਿਹਾ ਆਉਂਦਾ ਹੈ ਜੋ ਵਿਸ਼ਵਾਸ ਨਹੀਂ ਕਰਦਾ ਜਾਂ ਨਾ ਸਮਝ ਹੈ। ਜੇ ਤੁਸੀਂ ਸਾਰੇ ਭਵਿੱਖਬਾਣੀ ਕਰ ਰਹੇ ਹੋ, ਫ਼ੇਰ ਇਹ ਉਸ ਵਿਅਕਤੀ ਦੇ ਪਾਪਾਂ ਨੂੰ ਪ੍ਰਦਰਸ਼ਿਤ ਕਰਨਗੇ, ਅਤੇ ਉਸਦੀ ਪਰੱਖ ਤੁਹਾਡੇ ਸਾਰਿਆਂ ਦੇ ਆਖਣ ਦੇ ਆਧਾਰ ਉੱਤੇ ਹੋਵੇਗੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਜੇਕਰ ਸਾਰੇ ਪਰਮੇਸ਼ਰ ਦਾ ਸੰਦੇਸ਼ ਸੁਣਾਉਣ ਲੱਗ ਪੈਣ ਅਤੇ ਉਸ ਸਮੇਂ ਕੋਈ ਆਮ ਲੋਕ ਜਾਂ ਅਵਿਸ਼ਵਾਸੀ ਉੱਥੇ ਆ ਜਾਣ ਤਾਂ ਉਹਨਾਂ ਨੂੰ ਆਪਣੇ ਪਾਪ ਦਾ ਗਿਆਨ ਸਭ ਦੇ ਰਾਹੀਂ ਹੋ ਜਾਵੇਗਾ ਅਤੇ ਉਹ ਸਭ ਦੇ ਸਾਹਮਣੇ ਆਪਣੀ ਜਾਂਚ ਕਰਨਗੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਜੇ ਸਾਰੇ ਭਵਿੱਖਬਾਣੀ ਬੋਲਣ ਅਤੇ ਕੋਈ ਅਵਿਸ਼ਵਾਸੀ ਅਥਵਾ ਕੋਈ ਅਜਨਬੀ ਅੰਦਰ ਆ ਜਾਵੇਂ, ਤਾਂ ਉਹਨਾਂ ਨੂੰ ਪਾਪ ਦਾ ਦੋਸ਼ੀ ਠਹਿਰਾਇਆ ਜਾਵੇਗਾ ਅਤੇ ਤੁਹਾਡੀ ਗੱਲ ਦੁਆਰਾ ਉਸਦਾ ਨਿਆਂ ਕੀਤਾ ਜਾਵੇਗਾ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਜੇ ਸੱਭੇ ਅਗੰਮ ਵਾਕ ਬੋਲਣ ਅਤੇ ਕੋਈ ਨਿਹਚਾਹੀਣ ਅਥਵਾ ਨਾ ਵਾਕਫ਼ ਅੰਦਰ ਆਵੇ ਤਾਂ ਸਭਨਾਂ ਤੋਂ ਕਾਇਲ ਕੀਤਾ ਜਾਵੇਗਾ, ਸਭਨਾਂ ਤੋਂ ਜਾਚਿਆ ਜਾਵੇਗਾ
Punjabi ERV
ਪਰੰਤੂ ਫ਼ਰਜ਼ ਕਰੋ ਤੁਸੀਂ ਸਾਰੇ ਅਗੰਮ ਵਾਕ ਕਰ ਰਹੇ ਹੋ ਅਤੇ ਇੱਕ ਵਿਅਕਤੀ ਅਜਿਹਾ ਆਉਂਦਾ ਹੈ ਜੋ ਵਿਸ਼ਵਾਸ ਨਹੀਂ ਕਰਦਾ ਜਾਂ ਨਾ ਸਮਝ ਹੈ। ਜੇ ਤੁਸੀਂ ਸਾਰੇ ਭਵਿਖ੍ਖਬਾਣੀ ਕਰ ਰਹੇ ਹੋ, ਫ਼ੇਰ ਇਹ ਉਸ ਵਿਅਕਤੀ ਦੇ ਪਾਪਾਂ ਨੂੰ ਪ੍ਰਦਰਸ਼ਿਤ ਕਰਨਗੇ, ਅਤੇ ਉਸਦੀ ਪਰਖ ਤੁਹਾਡੇ ਸਾਰਿਆਂ ਦੇ ਆਖਣ ਦੇ ਆਧਾਰ ਉੱਤੇ ਹੋਵੇਗੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਜੇ ਸਾਰੇ ਭਵਿੱਖਬਾਣੀ ਬੋਲਣ ਅਤੇ ਕੋਈ ਅਵਿਸ਼ਵਾਸੀ ਅਥਵਾ ਅਜਨਬੀ ਅੰਦਰ ਆਵੇ ਤਾਂ ਸਭਨਾਂ ਤੋਂ ਕਾਇਲ ਕੀਤਾ ਜਾਵੇਗਾ, ਸਭਨਾਂ ਤੋਂ ਜਾਂਚਿਆ ਜਾਵੇਗਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر جے سارے نبُوّت کرن تے کوئی بے اِیمان یا ناواقِف اندر آ جائے۔ تے سارے اوہنوں قائل کر دین گے۔ تے سارے اوہنوں ازما لین گے۔
Punjabi Standard Bible (Punjabi Standard Bible) 2023
ਜੇ ਸਾਰੇ ਭਵਿੱਖਬਾਣੀ ਕਰਦੇ ਹੋਣ ਅਤੇ ਕੋਈ ਅਣਜਾਣ ਜਾਂ ਅਵਿਸ਼ਵਾਸੀ ਵਿਅਕਤੀ ਅੰਦਰ ਆਵੇ ਤਾਂ ਉਹ ਸਾਰਿਆਂ ਦੀਆਂ ਗੱਲਾਂ ਤੋਂ ਆਪਣੇ ਪਾਪਾਂ ਦੇ ਵਿਖੇ ਕਾਇਲ ਹੋਵੇਗਾ ਅਤੇ ਜਾਂਚਿਆ ਜਾਵੇਗਾ।