1 Corinthians 14:26 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਇਸ ਲਈ ਭਰਾਵੋ ਅਤੇ ਭੈਣੋ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਜਦੋਂ ਤੁਸੀਂ ਇਕੱਠੇ ਹੋਵੋਂਗੇ, ਤਾਂ ਕਿਸੇ ਕੋਲ ਇੱਕ ਗੀਤ ਹੈ, ਕਿਸੇ ਹੋਰ ਵਿਅਕਤੀ ਕੋਲ ਇੱਕ ਉਪਦੇਸ਼ ਹੈ, ਦੂਸਰੇ ਵਿਅਕਤੀ ਕੋਲ ਪਰਮੇਸ਼ੁਰ ਵੱਲੋਂ ਨਵਾਂ ਸੱਚ ਹੈ, ਕੋਈ ਵੱਖਰੀ ਭਾਸ਼ਾ ਵਿੱਚ ਬੋਲਦਾ ਹੈ ਅਤੇ ਹੋਰ ਦੂਸਰਾ ਵਿਅਕਤੀ ਇਸ ਭਾਸ਼ਾ ਦੀ ਵਿਆਖਿਆ ਕਰਦਾ ਹੋਵੇਗਾ। ਇਨ੍ਹਾਂ ਸਾਰੀਆਂ ਗੱਲਾਂ ਦਾ ਮਨੋਰਥ ਕਲੀਸਿਯਾ ਨੂੰ ਮਜ਼ਬੂਤ ਬਨਾਉਣ ਵਿੱਚ ਸਹਾਇਤਾ ਕਰਨਾ ਹੋਣਾ ਚਾਹੀਦਾ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਭਰਾਵੋ ਅਤੇ ਭੈਣੋ, ਮੇਰੇ ਕਹਿਣ ਦਾ ਕੀ ਅਰਥ ਹੋਇਆ? ਜਦੋਂ ਕਦੀ ਵੀ ਤੁਸੀਂ ਅਰਾਧਨਾ ਦੇ ਲਈ ਇਕੱਠੇ ਹੋਵੋ ਤਾਂ ਤੁਹਾਡੇ ਵਿੱਚੋਂ ਕੋਈ ਭਜਨ ਗਾਉਣ ਲਈ, ਕੋਈ ਸਿੱਖਿਆ ਦੇਣ ਲਈ, ਕੋਈ ਪਰਮੇਸ਼ਰ ਦਾ ਦਿੱਤਾ ਗਿਆ ਸੰਦੇਸ਼ ਸੁਣਾਉਣ ਲਈ, ਕੋਈ ਪਰਾਈ ਭਾਸ਼ਾ ਵਿੱਚ ਬੋਲਣ ਲਈ ਅਤੇ ਕੋਈ ਉਸ ਦਾ ਅਨੁਵਾਦ ਕਰਨ ਦੇ ਲਈ ਤਿਆਰ ਰਹੇ । ਪਰ ਇਹ ਸਭ ਕੁਝ ਕਲੀਸਿਯਾ ਦੀ ਉਸਾਰੀ ਲਈ ਹੋਣਾ ਚਾਹੀਦਾ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਭਰਾਵੋ ਅਤੇ ਭੈਣੋ ਅਸੀਂ ਕੀ ਆਖੀਏ? ਜਦੋਂ ਤੁਸੀਂ ਕਲੀਸਿਆ ਵਿੱਚ ਅਰਾਧਨਾ ਲਈ ਇਕੱਠੇ ਹੁੰਦੇ ਹੋ, ਕਿਸੇ ਦੇ ਕੋਲ ਭਜਨ, ਕਿਸੇ ਦੇ ਕੋਲ ਸਿੱਖਿਆ, ਕਿਸੇ ਕੋਲ ਪ੍ਰਕਾਸ਼ਨ, ਕਿਸੇ ਕੋਲ ਗ਼ੈਰ-ਭਾਸ਼ਾ, ਕਿਸੇ ਕੋਲੋ ਗ਼ੈਰ-ਭਾਸ਼ਾ ਦਾ ਅਨੁਵਾਦ ਹੈ। ਇਹ ਸਭ ਕੁਝ ਹੋਵੇ ਤਾਂ ਜੋ ਕਲੀਸਿਆ ਮਜ਼ਬੂਤ ਹੋ ਸਕੇ।
Punjabi Bible 2016 - ਪਵਿੱਤਰ ਬਾਈਬਲ O.V.
ਸੋ ਭਰਾਵੋ, ਗੱਲ ਕੀ ਹੈ? ਜਾਂ ਤੁਸੀਂ ਇੱਕਠੇ ਹੁੰਦੇ ਹੋ ਤਾਂ ਕਿਸੇ ਦੇ ਕੋਲ ਭਜਨ, ਕਿਸੇ ਦੇ ਕੋਲ ਸਿੱਖਿਆ, ਕਿਸੇ ਦੇ ਕੋਲ ਅਗੰਮ ਗਿਆਨ, ਕਿਸੇ ਦੇ ਕੋਲ ਪਰਾਈ ਭਾਖਿਆ, ਕਿਸੇ ਦੇ ਕੋਲ ਅਰਥ ਹੈ। ਸੱਭੋ ਕੁੱਝ ਲਾਭ ਦੇ ਲਈ ਹੋਣਾ ਚਾਹੀਦਾ ਹੈ
Punjabi ERV
ਇਸ ਲਈ ਭਰਾਵੋ ਅਤੇ ਭੈਣੋ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਜਦੋਂ ਤੁਸੀਂ ਇਕਠੇ ਹੋਵੋਂਗੇ, ਤਾਂ ਕਿਸੇ ਕੋਲ ਇੱਕ ਗੀਤ ਹੈ, ਕਿਸੇ ਹੋਰ ਵਿਅਕਤੀ ਕੋਲ ਇੱਕ ਉਪਦੇਸ਼ ਹੈ, ਦੂਸਰੇ ਵਿਅਕਤੀ ਕੋਲ ਪਰਮੇਸ਼ੁਰ ਵੱਲੋਂ ਨਵਾਂ ਸੱਚ ਹੈ, ਕੋਈ ਵੱਖਰੀ ਭਾਸ਼ਾ ਵਿੱਚ ਬੋਲਦਾ ਹੈ ਅਤੇ ਹੋਰ ਦੂਸਰਾ ਵਿਅਕਤੀ ਇਸ ਭਾਸ਼ਾ ਦੀ ਵਿਆਖਿਆ ਕਰਦਾ ਹੋਵੇਗਾ। ਇਨ੍ਹਾਂ ਸਾਰੀਆਂ ਗੱਲਾਂ ਦਾ ਮਨੋਰਥ ਕਲੀਸਿਯਾ ਨੂੰ ਮਜ਼ਬੂਤ ਬਨਾਉਣ ਵਿੱਚ ਸਹਾਇਤਾ ਕਰਨਾ ਹੋਣਾ ਚਾਹੀਦਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸੋ ਭਰਾਵੋ, ਗੱਲ ਕੀ ਹੈ? ਜਦੋਂ ਤੁਸੀਂ ਇਕੱਠੇ ਹੁੰਦੇ ਹੋ ਤਾਂ ਕਿਸੇ ਦੇ ਕੋਲ ਭਜਨ, ਕਿਸੇ ਦੇ ਕੋਲ ਸਿੱਖਿਆ, ਕਿਸੇ ਦੇ ਕੋਲ ਅਗੰਮ ਗਿਆਨ, ਕਿਸੇ ਦੇ ਕੋਲ ਪਰਾਈ ਭਾਸ਼ਾ ਕਿਸੇ ਦੇ ਕੋਲ ਅਰਥ ਹੈ। ਸਭ ਕੁਝ ਲਾਭ ਦੇ ਲਈ ਹੋਣਾ ਚਾਹੀਦਾ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
سو بھراؤ! کِیہ کرنا چاہیدا اے؟ جد تُسی اکٹّھے ہوندے ہو تے ہر اِک دے دِل وِچ زبُور یا تعلِیم یا مُکاشفہ یا اوپری زبان یا ترجمہ ہوندا اے۔ سبھ کُجھ رُوحانی ترقی دے لئی ہونا چاہیدا اے۔
Punjabi Standard Bible (Punjabi Standard Bible) 2023
ਸੋ ਹੇ ਭਾਈਓ, ਕੀ ਹੋਣਾ ਚਾਹੀਦਾ ਹੈ? ਜਦੋਂ ਤੁਸੀਂ ਇਕੱਠੇ ਹੁੰਦੇ ਹੋ ਤਾਂ ਤੁਹਾਡੇ ਵਿੱਚੋਂ ਹਰੇਕ ਦੇ ਕੋਲ ਕੋਈ ਭਜਨ, ਕੋਈ ਸਿੱਖਿਆ, ਕੋਈ ਪ੍ਰਕਾਸ਼ਨ, ਕੋਈ ਗੈਰ-ਭਾਸ਼ਾ ਅਤੇ ਉਸ ਦਾ ਅਰਥ ਹੁੰਦਾ ਹੈ; ਸੋ ਇਹ ਸਭ ਕੁਝ ਤੁਹਾਡੀ ਉੱਨਤੀ ਲਈ ਹੋਵੇ।