1 Corinthians 14:28 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਜੇ ਉੱਥੇ ਅਨੁਵਾਦ ਕਰਨ ਵਾਲਾ ਕੋਈ ਨਹੀਂ ਹੈ, ਫ਼ੇਰ ਵੱਖਰੀ ਭਾਸ਼ਾ ਵਿੱਚ ਬੋਲਣ ਵਾਲੇ ਉਸ ਵਿਅਕਤੀ ਨੂੰ ਕਲੀਸਿਯਾ ਵਿੱਚ ਨਹੀਂ ਬੋਲਣਾ ਚਾਹੀਦਾ। ਉਸ ਵਿਅਕਤੀ ਨੂੰ ਕੇਵਲ ਆਪਣੇ-ਆਪ ਨਾਲ ਜਾਂ ਪਰਮੇਸ਼ੁਰ ਨਾਲ ਗੱਲ ਕਰਨੀ ਚਾਹੀਦੀ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਜੇਕਰ ਉੱਥੇ ਅਨੁਵਾਦਕ ਨਾ ਹੋਵੇ ਤਾਂ ਪਰਾਈ ਭਾਸ਼ਾ ਬੋਲਣ ਵਾਲਾ ਕਲੀਸਿਯਾ ਵਿੱਚ ਚੁੱਪ ਰਹੇ ਅਤੇ ਉਹ ਕੇਵਲ ਆਪਣੇ ਆਪ ਪਰਮੇਸ਼ਰ ਨਾਲ ਗੱਲਾਂ ਕਰੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਜੇ ਕੋਈ ਇਸਦਾ ਅਨੁਵਾਦ ਕਰਨ ਵਾਲਾ ਨਾ ਹੋਵੇ, ਤਾਂ ਕਲੀਸਿਆ ਵਿੱਚ ਬੋਲਣ ਵਾਲਾ ਚੁੱਪ ਹੀ ਰਹੇ, ਅਤੇ ਉਹ ਆਪਣੇ ਅਤੇ ਪਰਮੇਸ਼ਵਰ ਨਾਲ ਬੋਲੇ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਜੇ ਕੋਈ ਅਰਥ ਕਰਨ ਵਾਲਾ ਨਾ ਹੋਵੇ ਤਾਂ ਕਲੀਸਿਯਾ ਵਿੱਚ ਚੁੱਪ ਕਰ ਰਹੇ ਅਤੇ ਆਪਣੇ ਨਾਲ ਅਤੇ ਪਰਮੇਸ਼ੁਰ ਨਾਲ ਬੋਲੇ
Punjabi ERV
ਪਰ ਜੇ ਉਥੇ ਅਨੁਵਾਦ ਕਰਨ ਵਾਲਾ ਕੋਈ ਨਹੀਂ ਹੈ, ਫ਼ੇਰ ਵੱਖਰੀ ਭਾਸ਼ਾ ਵਿੱਚ ਬੋਲਣ ਵਾਲੇ ਉਸ ਵਿਅਕਤੀ ਨੂੰ ਕਲੀਸਿਯਾ ਵਿੱਚ ਨਹੀਂ ਬੋਲਣਾ ਚਾਹੀਦਾ। ਉਸ ਵਿਅਕਤੀ ਨੂੰ ਕੇਵਲ ਆਪਣੇ-ਆਪ ਨਾਲ ਜਾਂ ਪਰਮੇਸ਼ੁਰ ਨਾਲ ਗੱਲ ਕਰਨੀ ਚਾਹੀਦੀ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਜੇ ਕੋਈ ਅਰਥ ਕਰਨ ਵਾਲਾ ਨਾ ਹੋਵੇ ਤਾਂ ਉਹ ਕਲੀਸਿਯਾ ਵਿੱਚ ਚੁੱਪ ਰਹੇ ਅਤੇ ਆਪਣੇ ਨਾਲ ਅਤੇ ਪਰਮੇਸ਼ੁਰ ਨਾਲ ਬੋਲੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جے کوئی ترجمہ کرن والا نا ہوئے تے کلِیسیا وِچ چُپ کِیتی رکھّے تے اپنے دِل نال تے خُدا نال گلّاں کرے۔
Punjabi Standard Bible (Punjabi Standard Bible) 2023
ਪਰ ਜੇ ਕੋਈ ਅਰਥ ਕਰਨ ਵਾਲਾ ਨਾ ਹੋਵੇ ਤਾਂ ਗੈਰ-ਭਾਸ਼ਾ ਬੋਲਣ ਵਾਲਾ ਕਲੀਸਿਯਾ ਵਿੱਚ ਚੁੱਪ ਰਹੇ ਅਤੇ ਆਪਣੇ ਆਪ ਨਾਲ ਅਤੇ ਪਰਮੇਸ਼ਰ ਨਾਲ ਗੱਲਾਂ ਕਰੇ।