1 Corinthians 14:3 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਜਿਹੜਾ ਵਿਅਕਤੀ ਵੱਖਰੀ ਭਾਸ਼ਾ ਵਿੱਚ ਗੱਲ ਕਰ ਰਿਹਾ ਹੁੰਦਾ ਹੈ ਉਹ ਕੇਵਲ ਆਪਣੀ ਸਹਾਇਤਾ ਕਰ ਰਿਹਾ ਹੁੰਦਾ ਹੈ। ਪਰ ਜਿਹੜਾ ਅਗੰਮ ਵਾਕ ਬੋਲ ਰਿਹਾ ਹੈ ਉਹ ਤਾਂ ਸਮੁੱਚੀ ਕਲੀਸਿਯਾ ਦੀ ਸਹਾਇਤਾ ਕਰ ਰਿਹਾ ਹੁੰਦਾ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਜੋ ਮਨੁੱਖ ਪਰਮੇਸ਼ਰ ਦੇ ਸੰਦੇਸ਼ ਦਾ ਪ੍ਰਚਾਰ ਕਰਦਾ ਹੈ, ਉਹ ਮਨੁੱਖਾਂ ਨਾਲ ਬੋਲਦਾ ਹੈ, ਉਹਨਾਂ ਦੀ ਆਤਮਿਕ ਉਸਾਰੀ ਕਰਦਾ ਅਤੇ ਉਤਸ਼ਾਹ ਅਤੇ ਦਿਲਾਸਾ ਦਿੰਦਾ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਜਿਹੜਾ ਭਵਿੱਖਬਾਣੀ ਕਰਦਾ ਹੈ ਉਹ ਲੋਕਾਂ ਨਾਲ ਲਾਭ ਅਤੇ ਉਪਦੇਸ਼, ਤਸੱਲੀ ਦੀਆਂ ਗੱਲਾਂ ਕਰਦਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਜਿਹੜਾ ਅਗੰਮ ਵਾਕ ਕਰਦਾ ਹੈ ਉਹ ਲਾਭ ਅਤੇ ਉਪਦੇਸ਼ ਅਤੇ ਤਸੱਲੀ ਦੀਆਂ ਗੱਲਾਂ ਮਨੁੱਖਾਂ ਨਾਲ ਕਰਦਾ ਹੈ
Punjabi ERV
[This verse may not be a part of this translation]
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਜਿਹੜਾ ਭਵਿੱਖਬਾਣੀ ਕਰਦਾ ਹੈ, ਉਹ ਲਾਭ ਅਤੇ ਉਪਦੇਸ਼ ਅਤੇ ਤਸੱਲੀ ਦੀਆਂ ਗੱਲਾਂ ਮਨੁੱਖ ਨਾਲ ਕਰਦਾ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر جیہڑا نبُوّت کر دا اے۔ اوہ بندیاں دی ترقی تے نصِیحت تے تسلّی دِیاں گلّاں آکھدا اے۔
Punjabi Standard Bible (Punjabi Standard Bible) 2023
ਪਰ ਜਿਹੜਾ ਭਵਿੱਖਬਾਣੀ ਕਰਦਾ ਹੈ ਉਹ ਮਨੁੱਖਾਂ ਨਾਲ ਉੱਨਤੀ, ਉਤਸ਼ਾਹ ਅਤੇ ਦਿਲਾਸੇ ਦੀਆਂ ਗੱਲਾਂ ਬੋਲਦਾ ਹੈ।