1 Corinthians 15:28 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਜਦੋਂ ਹਰ ਚੀਜ਼ ਮਸੀਹ ਦੇ ਹੇਠਾਂ ਕੀਤੀ ਜਾ ਚੁੱਕੀ ਹੋਵੇਗੀ ਤਾਂ ਪੁੱਤਰ ਖੁਦ ਆਪਣੇ ਆਪ ਨੂੰ ਪਰਮੇਸ਼ੁਰ ਦੇ ਅਧਿਕਾਰ ਹੇਠਾਂ ਕਰ ਦੇਵੇਗਾ। ਪਰਮੇਸ਼ੁਰ ਹੀ ਹੈ ਜਿਹੜਾ ਸਾਰੀਆਂ ਚੀਜ਼ਾਂ ਮਸੀਹ ਦੇ ਨਿਯੰਤ੍ਰਣ ਹੇਠਾਂ ਲਿਆਉਂਦਾ ਹੈ। ਮਸੀਹ ਨੂੰ ਵੀ ਪਰਮੇਸ਼ੁਰ ਦੇ ਅਧੀਨ ਕਰ ਦਿੱਤਾ ਜਾਵੇਗਾ ਤਾਂ ਜੋ ਪਰਮੇਸ਼ੁਰ ਹਰ ਚੀਜ਼ ਉੱਤੇ ਪੂਰੀ ਤਰ੍ਹਾਂ ਹਕੂਮਤ ਕਰੇਗਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਫਿਰ ਜਦੋਂ ਸਭ ਕੁਝ ਪੁੱਤਰ ਦੇ ਅਧਿਕਾਰ ਵਿੱਚ ਹੋ ਜਾਵੇਗਾ, ਤਾਂ ਪੁੱਤਰ ਆਪਣੇ ਆਪ ਨੂੰ ਪਰਮੇਸ਼ਰ ਦੇ ਅਧਿਕਾਰ ਵਿੱਚ ਦੇ ਦੇਵੇਗਾ ਕਿ ਪਰਮੇਸ਼ਰ ਸਭ ਦੇ ਉੱਤੇ ਰਾਜ ਕਰਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਜਦ ਸਭ ਕੁਝ ਮਸੀਹ ਦੇ ਅਧੀਨ ਕਰ ਦਿੱਤਾ ਗਿਆ ਹੋਵੇਗਾ ਤਾਂ ਫਿਰ ਪੁੱਤਰ ਵੀ ਪਰਮੇਸ਼ਵਰ ਦੇ ਅਧੀਨ ਹੋਵੇਗਾ ਜਿਸ ਨੇ ਸਭ ਕੁਝ ਉਸਦੇ ਅਧੀਨ ਕਰ ਦਿੱਤਾ, ਕਿਉਂ ਜੋ ਪਰਮੇਸ਼ਵਰ ਸਭਨਾਂ ਵਿੱਚ ਸਭ ਕੁਝ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਜਾਂ ਸੱਭੋ ਕੁੱਝ ਉਹ ਦੇ ਅਧੀਨ ਕੀਤਾ ਗਿਆ ਹੋਵੇਗਾ ਤਾਂ ਪੁੱਤ੍ਰ ਆਪ ਵੀ ਉਸ ਦੇ ਅਧੀਨ ਹੋਵੇਗਾ ਜਿਹ ਨੇ ਸੱਭੋ ਕੁੱਝ ਉਹ ਦੇ ਅਧੀਨ ਕਰ ਦਿੱਤਾ ਭਈ ਪਰਮੇਸ਼ੁਰ ਸਭਨਾਂ ਵਿੱਚ ਸਭ ਕੁੱਝ ਹੋਵੇ।।
Punjabi ERV
ਜਦੋਂ ਹਰ ਚੀਜ਼ ਮਸੀਹ ਦੇ ਹੇਠਾਂ ਕੀਤੀ ਜਾ ਚੁੱਕੀ ਹੋਵੇਗੀ ਤਾਂ ਪੁੱਤਰ ਖੁਦ ਆਪਣੇ ਆਪ ਨੂੰ ਪਰਮੇਸ਼ੁਰ ਦੇ ਅਧਿਕਾਰ ਹੇਠਾਂ ਕਰ ਦੇਵੇਗਾ। ਪਰਮੇਸ਼ੁਰ ਹੀ ਹੈ ਜਿਹਡ਼ਾ ਸਾਰੀਆਂ ਚੀਜ਼ਾਂ ਮਸੀਹ ਦੇ ਨਿਯਂਤ੍ਰਣ ਹੇਠਾਂ ਲਿਆਉਂਦਾ ਹੈ। ਮਸੀਹ ਨੂੰ ਵੀ ਪਰਮੇਸ਼ੁਰ ਦੇ ਅਧੀਨ ਕਰ ਦਿੱਤਾ ਜਾਵੇਗਾ ਤਾਂ ਜੋ ਪਰਮੇਸ਼ੁਰ ਹਰ ਚੀਜ਼ ਉੱਤੇ ਪੂਰੀ ਤਰ੍ਹਾਂ ਹਕੂਮਤ ਕਰੇਗਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਜਾਂ ਸਭ ਕੁਝ ਉਹ ਦੇ ਅਧੀਨ ਕੀਤਾ ਗਿਆ ਹੋਵੇਗਾ ਤਾਂ ਪ੍ਰਭੂ ਆਪ ਵੀ ਉਸ ਦੇ ਅਧੀਨ ਹੋਵੇਗਾ ਜਿਸ ਨੇ ਸਭ ਕੁਝ ਉਹ ਦੇ ਅਧੀਨ ਕਰ ਦਿੱਤਾ ਜੋ ਪਰਮੇਸ਼ੁਰ ਸਭਨਾਂ ਵਿੱਚ ਸਭ ਕੁਝ ਹੋਵੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جدوں سبھو کُجھ اوہدے تابعیاں ہو جائے گا۔ تے پُتر آپ اوہدے تابعیاں ہو جائے گا جِس سارِیاں شیواں اوہدے ہیٹھ کر دِیتّاں۔ تاں جو خُدا ای سبھناں وِچ سبھ کُجھ ہوئے۔
Punjabi Standard Bible (Punjabi Standard Bible) 2023
ਪਰ ਜਦੋਂ ਸਭ ਕੁਝ ਪੁੱਤਰ ਦੇ ਅਧੀਨ ਹੋ ਜਾਵੇਗਾ ਤਾਂ ਪੁੱਤਰ ਆਪ ਵੀ ਪਰਮੇਸ਼ਰ ਦੇ ਅਧੀਨ ਹੋ ਜਾਵੇਗਾ ਜਿਸ ਨੇ ਸਭ ਕੁਝ ਉਸ ਦੇ ਅਧੀਨ ਕੀਤਾ ਤਾਂਕਿ ਪਰਮੇਸ਼ਰ ਹੀ ਸਭਨਾਂ ਵਿੱਚ ਸਭ ਕੁਝ ਹੋਵੇ।