1 Corinthians 15:37 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਅਤੇ ਜਦੋਂ ਤੁਸੀਂ ਬੀਜ ਬੀਜਦੇ ਹੋ, ਇਸਦਾ ਉਹ ਸਰੀਰ ਨਹੀਂ ਹੁੰਦਾ ਜਿਹੜਾ ਇਹ ਮਗਰੋਂ ਪ੍ਰਾਪਤ ਕਰਦਾ ਹੈ। ਜੋ ਕੁਝ ਵੀ ਤੁਸੀਂ ਬੀਜਦੇ ਹੋ, ਇਹ ਕਣਕ ਦਾ ਦਾਣਾ ਹੋਵੇ ਜਾਂ ਕਿਸੇ ਹੋਰ ਫ਼ਸਲ ਦਾ ਦਾਣਾ, ਇਹ ਸਿਰਫ਼ ਪ੍ਰਾਪਤ ਕੀਤਾ ਹੋਇਆ ਬੀਜ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜੋ ਕੁਝ ਤੁਸੀਂ ਬੀਜਦੇ ਹੋ, ਉਹ ਕੇਵਲ ਬੀਜ ਹੀ ਹੁੰਦਾ ਹੈ । ਕਣਕ ਨੂੰ ਜਾਂ ਕਿਸੇ ਹੋਰ ਅਨਾਜ ਨੂੰ ਤੁਸੀਂ ਪੂਰੇ ਪੌਦੇ ਦੇ ਰੂਪ ਵਿੱਚ ਨਹੀਂ ਬੀਜਦੇ ਜੋ ਬਾਅਦ ਵਿੱਚ ਉੱਗਦਾ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਦੋਂ ਤੁਸੀਂ ਬੀਜਦੇ ਹੋ, ਤਾਂ ਉਸ ਸਰੀਰ ਨੂੰ ਨਹੀਂ ਬੀਜਦੇ ਜੋ ਹੋਵੇਗਾ, ਪਰ ਸਿਰਫ ਇੱਕ ਬੀਜ ਨੂੰ ਭਾਵੇਂ ਕਣਕ ਦਾ ਭਾਵੇਂ ਹੋਰ ਕਿਸੇ ਦਾ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਜਿਹੜਾ ਤੂੰ ਬੀਜਦਾ ਹੈਂ ਤੂੰ ਉਹ ਰੂਪ ਨਹੀਂ ਬੀਜਦਾ ਹੋਵੇਗਾ ਪਰ ਨਿਰਾ ਇੱਕ ਦਾਣਾ ਭਾਵੇਂ ਕਣਕ ਦਾ ਭਾਵੇਂ ਹੋਰ ਕਾਸੇ ਦਾ
Punjabi ERV
ਅਤੇ ਜਦੋਂ ਤੁਸੀਂ ਬੀਜ ਬੀਜਦੇ ਹੋ, ਇਸਦਾ ਉਹ ਸ਼ਰੀਰ ਨਹੀਂ ਹੁੰਦਾ ਜਿਹਡ਼ਾ ਇਹ ਮਗਰੋਂ ਪ੍ਰਾਪਤ ਕਰਦਾ ਹੈ। ਜੋ ਕੁਝ ਵੀ ਤੁਸੀਂ ਬੀਜਦੇ ਹੋ, ਇਹ ਕਣਕ ਦਾ ਦਾਣਾ ਹੋਵੇ ਜਾਂ ਕਿਸੇ ਹੋਰ ਫ਼ਸਲ ਦਾ ਦਾਣਾ, ਇਹ ਸਿਰਫ਼ ਪ੍ਰਾਪਤ ਕੀਤਾ ਹੋਇਆ ਬੀਜ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਜਿਹੜਾ ਤੂੰ ਬੀਜਦਾ ਹੈ ਤੂੰ ਉਹ ਰੂਪ ਨਹੀਂ ਬੀਜਦਾ ਜੋ ਹੋਵੇਗਾ ਪਰ ਨਿਰਾ ਇੱਕ ਦਾਣਾ ਭਾਵੇਂ ਕਣਕ ਦਾ ਭਾਵੇਂ ਹੋਰ ਕਿਸੇ ਦਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے ایہہ جو کُجھ تُوں بِیجنا ایں۔ سو اوہ جِسم نئیں جیہڑا ہونا اے سگوں نِرا دانہ اے بھانویں کنک دا بھانویں کِسے ہور شے دا۔
Punjabi Standard Bible (Punjabi Standard Bible) 2023
ਅਤੇ ਜੋ ਤੂੰ ਬੀਜਦਾ ਹੈਂ, ਤੂੰ ਉਹ ਰੂਪ ਨਹੀਂ ਬੀਜਦਾ ਜੋ ਉਤਪੰਨ ਹੋਵੇਗਾ ਪਰ ਕੇਵਲ ਇੱਕ ਦਾਣਾ, ਭਾਵੇਂ ਕਣਕ ਦਾ ਭਾਵੇਂ ਕਿਸੇ ਹੋਰ ਅਨਾਜ ਦਾ।