1 Corinthians 15:52 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਇਸ ਨੂੰ ਇੱਕ ਛਣ ਹੀ ਲੱਗੇਗਾ। ਅਸੀਂ ਅੱਖ ਦੇ ਫ਼ੇਰ ਵਿੱਚ ਹੀ ਬਦਲ ਜਾਵਾਂਗੇ। ਜਦੋਂ ਆਖਰੀ ਤੁਰ੍ਹੀ ਵੱਜੇਗੀ ਇਹ ਉਦੋਂ ਹੀ ਹੋ ਜਾਵੇਗਾ। ਤੁਰ੍ਹੀ ਵਜਾਈ ਜਾਵੇਗੀ ਅਤੇ ਉਹ ਵਿਸ਼ਵਾਸੀ ਜਿਹੜੇ ਮਰ ਗਏ ਹਨ ਜੀਵਨ ਲਈ ਉੱਠਾਏ ਜਾਣਗੇ। ਅਤੇ ਉਹ ਸਰੀਰ ਪ੍ਰਾਪਤ ਕਰਣਗੇ ਜਿਹੜੇ ਨਸ਼ਟ ਨਹੀਂ ਕੀਤੇ ਜਾ ਸੱਕਦੇ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਹ ਅੰਤਮ ਬਿਗਲ ਦੀ ਆਵਾਜ਼ ਨਿਕਲਦੇ ਹੀ ਤੁਰੰਤ ਅੱਖ ਦੇ ਝਪਕਦੇ ਹੀ ਹੋ ਜਾਵੇਗਾ । ਬਿਗਲ ਦੀ ਆਵਾਜ਼ ਆਉਂਦੇ ਹੀ ਮੁਰਦੇ ਅਮਰਤਾ ਦੀ ਹਾਲਤ ਵਿੱਚ ਜਿਊਂਦੇ ਕੀਤੇ ਜਾਣਗੇ ਅਤੇ ਅਸੀਂ ਸਾਰੇ ਬਦਲ ਜਾਵਾਂਗੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇੱਕ ਪਲ ਵਿੱਚ, ਇੱਕ ਅੱਖ ਦੀ ਝਮਕ ਵਿੱਚ, ਆਖਰੀ ਤੁਰ੍ਹੀ ਫੂਕਦਿਆ। ਕਿਉਂਕਿ ਤੁਰ੍ਹੀ ਵਜਾਈ ਜਾਵੇਗੀ, ਮੁਰਦੇ ਅਵਿਨਾਸ਼ੀ ਹੋ ਕੇ ਜੀ ਉੱਠਣਗੇ, ਅਤੇ ਅਸੀਂ ਬਦਲੇ ਜਾਵਾਂਗੇ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਸੱਭੇ ਛਿੰਨ ਭਰ ਵਿੱਚ ਅੱਖ ਦੀ ਝਮਕ ਵਿੱਚ ਛੇਕੜਲੀ ਤੁਰ੍ਹੀ ਫੂਕਦਿਆਂ ਸਾਰ ਹੋਰ ਦੇ ਹੋਰ ਹੋ ਜਾਵਾਂਗੇ। ਤੁਰ੍ਹੀ ਫੂਕੀ ਜਾਵੇਗੀ ਅਤੇ ਮੁਰਦੇ ਅਵਿਨਾਸੀ ਹੋ ਕੇ ਜੀ ਉੱਠਣਗੇ ਅਤੇ ਅਸੀਂ ਹੋਰ ਦੇ ਹੋਰ ਹੋ ਜਾਵਾਂਗੇ
Punjabi ERV
ਇਸਨੂੰ ਇੱਕ ਛਣ ਹੀ ਲੱਗੇਗਾ। ਅਸੀਂ ਅੱਖ ਦੇ ਫ਼ੇਰ ਵਿੱਚ ਹੀ ਬਦਲ ਜਾਵਾਂਗੇ। ਜਦੋਂ ਆਖਰੀ ਤੂਰ੍ਹੀ ਵਜ੍ਜੇਗੀ ਇਹ ਉਦੋਂ ਹੀ ਹੋ ਜਾਵੇਗਾ। ਤੂਰ੍ਹੀ ਵਜਾਈ ਜਾਵੇਗੀ ਅਤੇ ਉਹ ਆਸਥਾਵਾਨ ਜਿਹਡ਼ੇ ਮਰ ਗਏ ਹਨ ਜੀਵਨ ਨੂੰ ਉਭਾਰੇ ਜਾਣਗੇ। ਕਤੇ ਉਹ ਸ਼ਰੀਰ ਪ੍ਰਾਪਤ ਕਰਣਗੇ ਜਿਹਡ਼ੇ ਨਸ਼ਟ ਨਹੀਂ ਕੀਤੇ ਜਾ ਸਕਦੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਸਾਰੇ ਪਲ ਭਰ ਵਿੱਚ ਅੱਖ ਦੀ ਝਮਕ ਵਿੱਚ ਆਖਰੀ ਤੁਰ੍ਹੀ ਫੂਕਦਿਆਂ ਸਾਰ ਬਦਲ ਜਾਂਵਾਂਗੇ। ਤੁਰ੍ਹੀ ਫੂਕੀ ਜਾਵੇਗੀ ਅਤੇ ਮੁਰਦੇ ਅਵਿਨਾਸ਼ੀ ਹੋ ਕੇ ਜੀ ਉੱਠਣਗੇ ਅਤੇ ਅਸੀਂ ਬਦਲ ਜਾਂਵਾਂਗੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اِک دم وِچ اِک پَل وِچ پِچّھلی تُرہی پُھوکدیاں ای ہو جائے گا۔ کیوں جو تُرہی پُھوکی جائے گی تے مُردے بقا دی حالت وِچ اُٹھن گے۔ تے اسی بدل جاواں گے۔
Punjabi Standard Bible (Punjabi Standard Bible) 2023
ਇਹ ਅੱਖ ਦੀ ਝਮਕ ਨਾਲ ਇੱਕ ਪਲ ਵਿੱਚ ਆਖਰੀ ਤੁਰ੍ਹੀ ਦੇ ਫੂਕਦਿਆਂ ਹੀ ਹੋ ਜਾਵੇਗਾ, ਕਿਉਂ ਜੋ ਤੁਰ੍ਹੀ ਫੂਕੀ ਜਾਵੇਗੀ ਅਤੇ ਮੁਰਦੇ ਅਵਿਨਾਸੀ ਹੋ ਕੇ ਜੀ ਉੱਠਣਗੇ ਅਤੇ ਸਾਡਾ ਰੂਪ ਬਦਲ ਜਾਵੇਗਾ।