1 Corinthians 15:53 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਕਿਉਂਕਿ ਇਸ ਨਾਸ਼ਵਾਨ ਸਰੀਰ ਨੂੰ ਅਵਿਨਾਸ਼ੀ ਸਰੀਰ ਨਾਲ ਪਹਿਨਾਇਆ ਜਾਵੇਗਾ। ਅਤੇ ਉਸ ਸਰੀਰ ਨੂੰ ਜੋ ਮਰ ਜਾਂਦਾ ਹੈ ਉਹ ਸਰੀਰ ਪੁਆਇਆ ਜਾਂਦਾ ਹੈ ਜੋ ਨਹੀਂ ਮਰਦਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕਿਉਂਕਿ ਜੋ ਮੌਤ ਦੇ ਬੰਧਨ ਵਿੱਚ ਹੈ, ਉਸ ਨੂੰ ਮੌਤ ਤੋਂ ਛੁਟਕਾਰਾ ਮਿਲਣਾ ਜ਼ਰੂਰੀ ਹੈ । ਇਸੇ ਤਰ੍ਹਾਂ ਜੋ ਮਰਨਹਾਰ ਹੈ, ਉਸ ਦਾ ਅਮਰ ਹੋਣਾ ਜ਼ਰੂਰੀ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕਿਉਂ ਜੋ ਜ਼ਰੂਰੀ ਹੈ ਕਿ ਨਾਸ਼ਵਾਨ ਅਵਿਨਾਸ਼ ਕੱਪੜੇ ਪਹਿਨ ਲਵੇ ਅਤੇ ਇਹ ਮਰਨਹਾਰ ਅਮਰਤਾ ਨੂੰ ਪਹਿਨ ਲਵੇ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਜਰੂਰ ਹੈ ਕਿ ਨਾਸਵਾਨ ਅਵਿਨਾਸ ਨੂੰ ਉਦਾਲੇ ਪਾਵੇ ਅਤੇ ਇਹ ਮਰਨਹਾਰ ਅਮਰਤਾ ਨੂੰ ਉਦਾਲੇ ਪਾਵੇ
Punjabi ERV
ਕਿਉਂਕਿ ਇਸ ਨਾਸ਼ਮਾਨ ਸ਼ਰੀਰ ਨੂੰ ਅਵਿਨਾਸ਼ੀ ਸ਼ਰੀਰ ਨਾਲ ਪਹਿਨਾਇਆ ਜਾਵੇਗਾ। ਅਤੇ ਉਸ ਸ਼ਰੀਰ ਨੂੰ ਜੋ ਮਰ ਜਾਂਦਾ ਹੈ ਉਹ ਸ਼ਰੀਰ ਪੁਆਇਆ ਜਾਂਦਾ ਹੈ ਜੋ ਨਹੀਂ ਮਰਦਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਜ਼ਰੂਰ ਹੈ ਕਿ ਨਾਸਵਾਨ ਅਵਿਨਾਸ਼ ਨੂੰ ਪਹਿਨ ਲਵੇ ਅਤੇ ਇਹ ਮਰਨਹਾਰ ਅਮਰਤਾ ਨੂੰ ਪਹਿਨ ਲਵੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو ضرُور اے پئی ایہہ ناس ہون والا جِسم بقا دا جامہ پائے تے ایہہ مرن والا جِسم سدا دی زِندگی دا جامہ پائے۔
Punjabi Standard Bible (Punjabi Standard Bible) 2023
ਕਿਉਂਕਿ ਨਾਸਵਾਨ ਦਾ ਅਵਿਨਾਸੀ ਨੂੰ ਅਤੇ ਮਰਨਹਾਰ ਦਾ ਅਮਰਤਾ ਨੂੰ ਪਹਿਨਣਾ ਜ਼ਰੂਰੀ ਹੈ।