1 Corinthians 15:54 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਇਸ ਲਈ ਜਦੋਂ ਨਾਸ਼ਵਾਨ ਸਰੀਰ ਅਵਿਨਾਸ਼ ਨੂੰ ਧਾਰਣ ਕਰ ਲਵੇਗਾ ਅਤੇ ਇਹ ਮਰਨਸ਼ੀਲ ਸਰੀਰ ਅਮਰਤਾ ਨੂੰ ਧਾਰਣ ਕਰ ਲਵੇਗਾ ਤਾਂ ਪੋਥੀਆਂ ਦਾ ਇਹ ਆਖਿਆ ਸੱਚ ਹੋ ਜਾਵੇਗਾ: “ਮੌਤ ਜਿੱਤ ਵਿੱਚ ਪਰਾਜਿਤ ਹੁੰਦੀ ਹੈ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜਦੋਂ ਜੋ ਮੌਤ ਦੇ ਬੰਧਨ ਵਿੱਚ ਹੈ, ਉਸ ਨੂੰ ਮੌਤ ਤੋਂ ਛੁਟਕਾਰਾ ਮਿਲ ਜਾਵੇਗਾ, ਅਤੇ ਜੋ ਮਰਨਹਾਰ ਹੈ, ਉਹ ਅਮਰ ਹੋ ਜਾਵੇਗਾ, ਤਾਂ ਪਵਿੱਤਰ-ਗ੍ਰੰਥ ਦਾ ਇਹ ਵਚਨ ਸੱਚਾ ਸਿੱਧ ਹੋਵੇਗਾ: “ਮੌਤ ਜਿੱਤ ਵਿੱਚ ਬਦਲ ਗਈ!
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਦੋਂ ਨਾਸ਼ਵਾਨ ਅਵਿਨਾਸ਼ੀ ਨੂੰ, ਅਤੇ ਮਰਨਹਾਰ ਅਮਰਤਾ ਨੂੰ ਪਹਿਨ ਲਵੇਗਾ, ਤਾਂ ਇਹ ਗੱਲ ਜਿਹੜੀ ਪਵਿੱਤਰ ਸ਼ਾਸਤਰ ਵਿੱਚ ਲਿਖੀ ਹੈ ਸੱਚ ਹੋ ਜਾਵੇਗੀ: “ਮੌਤ ਜਿੱਤ ਦੀ ਬੁਰਕੀ ਹੋ ਗਈ।”
Punjabi Bible 2016 - ਪਵਿੱਤਰ ਬਾਈਬਲ O.V.
ਪਰ ਜਾਂ ਇਹ ਨਾਸਵਾਨ ਅਵਿਨਾਸ ਨੂੰ ਅਤੇ ਇਹ ਮਰਨਹਾਰ ਅਮਰਤਾ ਨੂੰ ਉਦਾਲੇ ਪਾ ਚੁੱਕੇਗਾ ਤਾਂ ਉਹ ਗੱਲ ਜਿਹੜੀ ਲਿਖੀ ਹੋਈ ਹੈ ਪੂਰੀ ਹੋ ਜਾਵੇਗੀ, - ਮੌਤ ਫਤਹ ਦੀ ਬੁਰਕੀ ਹੋ ਗਈ।
Punjabi ERV
ਇਸ ਲਈ ਜਦੋਂ ਨਾਸ਼ਮਾਨ ਸ਼ਰੀਰ ਅਵਿਨਾਸ਼ਸ਼ੀਲਤਾ ਨੂੰ ਧਾਰਣ ਕਰ ਲਵੇਗਾ ਅਤੇ ਇਹ ਮਰਨਸ਼ੀਲ ਸ਼ਰੀਰ ਅਮਰਤਾ ਨੂੰ ਧਾਰਣ ਕਰ ਲਵੇਗਾ ਤਾਂ ਪੋਥੀਆਂ ਦਾ ਇਹ ਆਖਿਆ ਸੱਚ ਹੋ ਜਾਵੇਗਾ; “ਮੌਤ ਜਿੱਤ ਵਿੱਚ ਪਰਾਜਿਤ ਹੁੰਦੀ ਹੈ।”ਯਸਾਯਾਹ 25:8
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਜਾਂ ਇਹ ਨਾਸਵਾਨ ਅਵਿਨਾਸ਼ ਨੂੰ ਅਤੇ ਇਹ ਮਰਨਹਾਰ ਅਮਰਤਾ ਨੂੰ ਪਹਿਨ ਲਵੇਗਾ ਤਾਂ ਉਹ ਗੱਲ ਜਿਹੜੀ ਲਿਖੀ ਹੋਈ ਹੈ ਪੂਰੀ ਹੋ ਜਾਵੇਗੀ, ਮੌਤ ਫਤਹ ਦੀ ਬੁਰਕੀ ਹੋ ਗਈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جدوں ایہہ ناس ہون والا جِسم بقا دا جامہ پائے گا۔ تے ایہہ مرن والا جِسم سدا دی زِندگی دا جامہ پا لے گا۔ تاں اوہ گلّ پُوری ہوئے گی۔ جیہڑی لِکھی اے۔ پئی مَوت فتح دی بُرکی بن گئی۔
Punjabi Standard Bible (Punjabi Standard Bible) 2023
ਜਦੋਂ ਇਹ ਨਾਸਵਾਨ ਅਵਿਨਾਸੀ ਨੂੰ ਅਤੇ ਮਰਨਹਾਰ ਅਮਰਤਾ ਨੂੰ ਪਹਿਨ ਲਵੇਗਾ ਤਾਂ ਉਹ ਵਚਨ ਜਿਹੜਾ ਲਿਖਿਆ ਹੋਇਆ ਹੈ ਪੂਰਾ ਹੋ ਜਾਵੇਗਾ: ਮੌਤ ਫਤਹ ਦੀ ਬੁਰਕੀ ਹੋ ਗਈ।