1 Corinthians 16:11 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਇਸ ਲਈ ਤੁਹਾਡੇ ਵਿੱਚੋਂ, ਕਿਸੇ ਨੂੰ ਵੀ ਉਸਦੀ ਅਵੱਗਿਆ ਨਹੀਂ ਕਰਨੀ ਚਾਹੀਦੀ। ਸ਼ਾਂਤਮਈ ਢੰਗ ਨਾਲ ਉਸਦੀ ਯਾਤਰਾ ਵਿੱਚ ਸਹਾਇਤਾ ਕਰਨੀ ਤਾਂ ਜੋ ਉਹ ਮੇਰੇ ਕੋਲ ਵਾਪਸ ਆ ਸੱਕੇ। ਮੈਂ ਹੋਰਨਾਂ ਭਰਾਵਾਂ ਸਹਿਤ ਉਸਦੀ ਵਾਪਸੀ ਦਾ ਇੰਤਜ਼ਾਰ ਕਰ ਰਿਹਾ ਹਾਂ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸ ਲਈ ਕੋਈ ਉਸ ਦਾ ਵਿਰੋਧ ਨਾ ਕਰੇ ਸਗੋਂ ਉਸ ਨੂੰ ਸਹੀ ਸਲਾਮਤ ਮੇਰੇ ਕੋਲ ਭੇਜ ਦੇਣਾ, ਮੈਂ ਉਸ ਦੀ ਉਡੀਕ ਕਰ ਰਿਹਾ ਹਾਂ ਕਿ ਉਹ ਕਦੋਂ ਭਰਾਵਾਂ ਦੇ ਨਾਲ ਮੇਰੇ ਕੋਲ ਪਹੁੰਚੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਸੋ ਕੋਈ ਵੀ, ਉਸ ਨੂੰ ਤੁੱਛ ਨਾ ਸਮਝੇ, ਸਗੋਂ ਉਸਨੂੰ ਸ਼ਾਂਤੀ ਨਾਲ ਅੱਗੇ ਭੇਜ ਦੇਣਾ ਤਾਂ ਜੋ ਉਹ ਮੇਰੇ ਕੋਲ ਆਵੇ। ਕਿਉਂਕਿ ਮੈਂ ਉਸਨੂੰ ਦੂਸਰੇ ਭਰਾਵਾਂ ਦੇ ਨਾਲ ਉਡੀਕਦਾ ਹਾਂ।
Punjabi Bible 2016 - ਪਵਿੱਤਰ ਬਾਈਬਲ O.V.
ਸੋ ਕੋਈ ਉਸ ਨੂੰ ਤੁੱਛ ਨਾ ਜਾਣੇ ਸਗੋਂ ਤੁਸਾਂ ਉਸ ਨੂੰ ਸੁੱਖ ਸਾਂਦ ਨਾਲ ਅਗਾਹਾਂ ਨੂੰ ਤੋਰ ਦੇਣਾ ਭਈ ਉਹ ਮੇਰੇ ਕੋਲ ਅੱਪੜ ਪਵੇ ਕਿਉਂ ਜੋ ਮੈ ਉਸ ਨੂੰ ਭਰਾਵਾਂ ਸਣੇ ਉਡੀਕਦਾ ਹਾਂ
Punjabi ERV
ਇਸ ਲਈ ਤੁਹਾਡੇ ਵਿੱਚੋਂ, ਕਿਸੇ ਨੂੰ ਵੀ ਉਸਦੀ ਅਵਗਿਆ ਨਹੀਂ ਕਰਨੀ ਚਹੀਦੀ। ਸ਼ਾਂਤਮਈ ਢੰਗ ਨਾਲ ਉਸਦੀ ਯਾਤਰਾ ਵਿੱਚ ਸਹਾਇਤਾ ਕਰਨੀ ਤਾਂ ਜੋ ਉਹ ਮੇਰੇ ਕੋਲ ਵਾਪਸ ਆ ਸਕੇ। ਮੈਂ ਹੋਰਨਾਂ ਭਰਾਵਾਂ ਸਹਿਤ ਉਸਦੀ ਵਾਪਸੀ ਦਾ ਇੰਤਜ਼ਾਰ ਕਰ ਰਿਹਾ ਹਾਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸੋ ਕੋਈ ਉਸ ਨੂੰ ਤੁੱਛ ਨਾ ਜਾਣੇ ਸਗੋਂ ਤੁਸੀਂ ਉਸ ਨੂੰ ਸੁੱਖ-ਸਾਂਦ ਨਾਲ ਅਗਾਹਾਂ ਨੂੰ ਤੋਰ ਦੇਣਾ ਜੋ ਉਹ ਮੇਰੇ ਕੋਲ ਆ ਜਾਵੇ ਕਿਉਂ ਜੋ ਮੈਂ ਉਸ ਨੂੰ ਭਰਾਵਾਂ ਸਣੇ ਉਡੀਕਦਾ ਹਾਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
سو کوئی اوہنوں ماڑا نا جانے سگوں اوہنوں خیریں مِہریں ایدھر ٹور دیو۔ تاں جو میرے کول آ جائے مَیں اوہنوں پیا اُڈِیکناں آں۔ پئی بھراواں سَنے آ جاوے۔
Punjabi Standard Bible (Punjabi Standard Bible) 2023
ਕੋਈ ਉਸ ਨੂੰ ਤੁੱਛ ਨਾ ਸਮਝੇ, ਸਗੋਂ ਤੁਸੀਂ ਉਸ ਨੂੰ ਸ਼ਾਂਤੀ ਨਾਲ ਅੱਗੇ ਤੋਰ ਦੇਣਾ ਤਾਂਕਿ ਉਹ ਮੇਰੇ ਕੋਲ ਆ ਸਕੇ, ਕਿਉਂ ਜੋ ਮੈਂ ਭਾਈਆਂ ਸਮੇਤ ਉਸ ਦੀ ਉਡੀਕ ਕਰ ਰਿਹਾ ਹਾਂ।