1 Corinthians 2:7 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਪਰ ਅਸੀਂ ਪਰਮੇਸ਼ੁਰ ਦੀ ਗੁਪਤ ਸਿਆਣਪ ਬਾਰੇ ਗੱਲ ਕਰ ਰਹੇ ਹਾਂ। ਇਹ ਸਿਆਣਪ ਲੋਕਾਂ ਤੋਂ ਲਕੋਈ ਗਈ ਹੈ। ਪਰਮੇਸ਼ੁਰ ਨੇ ਇਹ ਸਿਆਣਪ ਸਾਡੀ ਮਹਿਮਾਂ ਲਈ ਵਿਉਂਤੀ ਹੈ। ਉਸ ਨੇ ਇਸਦੀ ਯੋਜਨਾ ਦੁਨੀਆਂ ਦੀ ਰਚਨਾ ਤੋਂ ਪਹਿਲਾਂ ਦੀ ਬਣਾ ਲਈ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਸਗੋਂ ਅਸੀਂ ਪਰਮੇਸ਼ਰ ਦੇ ਉਸ ਗੁਪਤ ਗਿਆਨ ਦੇ ਬਾਰੇ ਦੱਸਦੇ ਹਾਂ ਜੋ ਮਨੁੱਖਾਂ ਦੀ ਸਮਝ ਤੋਂ ਦੂਰ ਹੈ ਅਤੇ ਜੋ ਪਰਮੇਸ਼ਰ ਨੇ ਆਦਿ ਤੋਂ ਪਹਿਲਾਂ ਹੀ ਸਾਡੀ ਵਡਿਆਈ ਦੇ ਲਈ ਚੁਣਿਆ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਸਗੋਂ ਅਸੀਂ ਪਰਮੇਸ਼ਵਰ ਦੇ ਗਿਆਨ ਦੇ ਭੇਤ ਨਾਲ ਸੁਣਾਉਂਦੇ ਹਾਂ, ਜਿਸ ਨੂੰ ਪਰਮੇਸ਼ਵਰ ਨੇ ਸੰਸਾਰ ਦੇ ਬਣਾਉਣ ਤੋਂ ਪਹਿਲਾਂ ਸਾਡੀ ਮਹਿਮਾ ਲਈ ਠਹਿਰਾਇਆ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਸਗੋਂ ਪਰਮੇਸ਼ੁਰ ਦਾ ਗੁਪਤ ਗਿਆਨ ਭੇਤ ਨਾਲ ਸੁਣਾਉਂਦੇ ਹਾਂ ਜਿਹ ਨੂੰ ਪਰਮੇਸ਼ੁਰ ਨੇ ਜੁੱਗਾਂ ਤੋਂ ਪਹਿਲਾਂ ਸਾਡੇ ਪਰਤਾਪ ਲਈ ਠਹਿਰਾਇਆ
Punjabi ERV
ਪਰ ਅਸੀਂ ਪਰਮੇਸ਼ੁਰ ਦੀ ਗੁਪਤ ਸਿਆਣਪ ਬਾਰੇ ਗੱਲ ਕਰ ਰਹੇ ਹਾਂ। ਇਹ ਸਿਆਣਪ ਲੋਕਾਂ ਤੋਂ ਲਕੋਈ ਗਈ ਹੈ। ਪਰਮੇਸ਼ੁਰ ਨੇ ਇਹ ਸਿਆਣਪ ਸਾਡੀ ਮਹਿਮਾਂ ਲਈ ਵਿਉਂਤੀ ਹੈ। ਉਸਨੇ ਇਸਦੀ ਯੋਜਨਾ ਦੁਨੀਆਂ ਦੀ ਰਚਨਾ ਤੋਂ ਪਹਿਲਾਂ ਦੀ ਬਣਾ ਲਈ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸਗੋਂ ਪਰਮੇਸ਼ੁਰ ਦਾ ਗੁਪਤ ਗਿਆਨ ਭੇਤ ਨਾਲ ਸੁਣਾਉਂਦੇ ਹਾਂ ਜਿਸ ਨੂੰ ਪਰਮੇਸ਼ੁਰ ਨੇ ਜੁੱਗਾਂ ਤੋਂ ਪਹਿਲਾਂ ਸਾਡੀ ਮਹਿਮਾ ਲਈ ਠਹਿਰਾਇਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
سگوں اسی خُدا دی اوہ لُکی ہوئی حِکمت بھیت وانگر بیان کرنے آں۔ جِہنُوں خُدا نے دُنیا دے مُڈھ توں پہلاں ساڈے جلال واسطے مُقرّر کِیتا سی۔
Punjabi Standard Bible (Punjabi Standard Bible) 2023
ਸਗੋਂ ਪਰਮੇਸ਼ਰ ਦੇ ਉਸ ਗੁਪਤ ਗਿਆਨ ਨੂੰ ਭੇਤ ਨਾਲ ਦੱਸਦੇ ਹਾਂ ਜੋ ਪਰਮੇਸ਼ਰ ਨੇ ਅਨੰਤ ਕਾਲ ਤੋਂ ਸਾਡੀ ਵਡਿਆਈ ਦੇ ਲਈ ਠਹਿਰਾਇਆ ਹੈ,