1 Corinthians 3:13 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਪਰ ਹਰ ਇੱਕ ਵਿਅਕਤੀ ਦਾ ਕੰਮ ਸਪੱਸ਼ਟ ਵੇਖਿਆ ਜਾਵੇਗਾ। ਕਿਉਂਕਿ ਨਿਆਂ ਦਾ ਦਿਨ ਇਸ ਨੂੰ ਬਹੁਤ ਸਪੱਸ਼ਟ ਕਰ ਦੇਵੇਗਾ। ਉਹ ਦਿਨ ਅਗਨੀ ਨਾਲ ਆਵੇਗਾ ਅਤੇ ਅਗਨੀ ਹਰ ਵਿਅਕਤੀ ਦੇ ਕੰਮ ਦੀ ਪਰੱਖ ਕਰੇਗੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਹਰ ਇੱਕ ਦੇ ਕੰਮ ਦੀ ਅਸਲੀਅਤ ਦਾ ਪਤਾ ਨਿਆਂ ਵਾਲੇ ਦਿਨ ਲੱਗੇਗਾ । ਉਸ ਦਿਨ ਅੱਗ ਹਰ ਇੱਕ ਮਨੁੱਖ ਦੇ ਕੰਮ ਨੂੰ ਪ੍ਰਗਟ ਕਰੇਗੀ ਕਿ ਉਹ ਕਿਸ ਤਰ੍ਹਾਂ ਦਾ ਹੈ ਅਤੇ ਉਸ ਦੀ ਪਰੀਖਿਆ ਲਵੇਗੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਹਰੇਕ ਦੇ ਕੰਮ ਪ੍ਰਗਟ ਹੋਣਗੇ ਕਿਉਂਕਿ ਉਹ ਨਿਆਂ ਦੇ ਦਿਨ ਉਸਨੂੰ ਪ੍ਰਕਾਸ਼ ਵਿੱਚ ਲਿਆਵੇਗਾ। ਇਹ ਅੱਗ ਨਾਲ ਉਸਨੂੰ ਸਾਬਤ ਕਰੇਗਾ, ਅਤੇ ਅੱਗ ਆਪ ਹਰੇਕ ਆਦਮੀ ਦੇ ਕੰਮ ਪਰਖ ਦੇਵੇਗੀ ਕਿ ਉਹ ਕਿਸ ਪ੍ਰਕਾਰ ਦੇ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਹਰੇਕ ਦਾ ਕੰਮ ਪਰਗਟ ਹੋਵੇਗਾ ਕਿਉਂ ਜੋ ਉਹ ਦਿਨ ਉਸਨੂੰ ਉਘਾੜ ਦੇਵੇਗਾ ਇਸ ਲਈ ਜੋ ਉਹ ਅੱਗ ਨਾਲ ਪਰਕਾਸ਼ ਹੁੰਦਾ ਹੈ ਅਤੇ ਅੱਗ ਆਪੇ ਹਰੇਕ ਦਾ ਕੰਮ ਪਰਖ ਦੇਵੇਗੀ ਭਈ ਉਹ ਕਿਸ ਪਰਕਾਰ ਦਾ ਹੈ
Punjabi ERV
ਪਰ ਹਰ ਇੱਕ ਵਿਅਕਤੀ ਦਾ ਕੰਮ ਸਪਸ਼ਟ ਵੇਖਿਆ ਜਾਵੇਗਾ। ਕਿਉਂਕਿ ਨਿਰਣੇ ਦਾ ਦਿਨ ਇਸਨੂੰ ਬਹੁਤ ਸਪਸ਼ਟ ਕਰ ਦੇਵੇਗਾ। ਉਹ ਦਿਨ ਅਗਨੀ ਨਾਲ ਆਵੇਗਾ ਅਤੇ ਅਗਨੀ ਹਰ ਵਿਅਕਤੀ ਦੇ ਕੰਮ ਦੀ ਪਰਖ ਕਰੇਗੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਾਂ ਹਰੇਕ ਦਾ ਕੰਮ ਪ੍ਰਗਟ ਹੋਵੇਗਾ ਕਿਉਂ ਜੋ ਉਹ ਦਿਨ ਉਸ ਨੂੰ ਪ੍ਰਗਟ ਕਰ ਦੇਵੇਗਾ ਇਸ ਲਈ ਜੋ ਉਹ ਅੱਗ ਨਾਲ ਪਰਕਾਸ਼ ਹੁੰਦਾ ਹੈ ਅਤੇ ਅੱਗ ਆਪ ਹਰੇਕ ਦਾ ਕੰਮ ਪਰਖ ਦੇਵੇਗੀ ਭਈ ਉਹ ਕਿਸ ਪ੍ਰਕਾਰ ਦਾ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے ہر کِسے دا کمّ دِس پووے گا۔ کیوں جو جیہڑا دِن اَگ نال ظاہر ہوئے گا۔ اوہ اوس کمّ نُوں دس دے گا۔ تے اوہ اَگ ہر اِک دا کمّ آپی پرکھ لَئے گی۔ پئی کیہو جِہیا اے۔
Punjabi Standard Bible (Punjabi Standard Bible) 2023
ਤਾਂ ਹਰੇਕ ਦਾ ਕੰਮ ਪਰਗਟ ਹੋ ਜਾਵੇਗਾ ਕਿਉਂਕਿ ਉਹ ਦਿਨ ਇਸ ਨੂੰ ਉਜਾਗਰ ਕਰ ਦੇਵੇਗਾ, ਕਿਉਂ ਜੋ ਇਹ ਅੱਗ ਦੁਆਰਾ ਪਰਗਟ ਕੀਤਾ ਜਾਵੇਗਾ ਅਤੇ ਅੱਗ ਹੀ ਹਰੇਕ ਦਾ ਕੰਮ ਪਰਖੇਗੀ ਕਿ ਇਹ ਕਿਸ ਤਰ੍ਹਾਂ ਦਾ ਹੈ।