1 Corinthians 3:17 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਜੇ ਕੋਈ ਵਿਅਕਤੀ ਪਰਮੇਸ਼ੁਰ ਦੇ ਮੰਦਰ ਨੂੰ ਤਬਾਹ ਕਰਦਾ ਹੈ ਤਾਂ ਪਰਮੇਸ਼ੁਰ ਉਸ ਵਿਅਕਤੀ ਨੂੰ ਤਬਾਹ ਕਰ ਦੇਵੇਗਾ। ਕਿਉਂਕਿ ਪਰਮੇਸ਼ੁਰ ਦਾ ਮੰਦਰ ਪਵਿੱਤਰ ਹੈ। ਤੁਸੀਂ ਖੁਦ ਉਸ ਪਰਮੇਸ਼ੁਰ ਦਾ ਮੰਦਰ ਹੋ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸ ਲਈ ਜੇਕਰ ਕੋਈ ਪਰਮੇਸ਼ਰ ਦੇ ਹੈਕਲ ਨੂੰ ਨਾਸ਼ ਕਰੇਗਾ ਤਾਂ ਪਰਮੇਸ਼ਰ ਉਸ ਦਾ ਨਾਸ਼ ਕਰਨਗੇ, ਕਿਉਂਕਿ ਪਰਮੇਸ਼ਰ ਦਾ ਹੈਕਲ ਪਵਿੱਤਰ ਹੈ ਅਤੇ ਤੁਸੀਂ ਹੀ ਉਹ ਹੈਕਲ ਹੋ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜੇ ਕੋਈ ਪਰਮੇਸ਼ਵਰ ਦੇ ਹੈਕਲ ਦਾ ਨਾਸ ਕਰਦਾ ਹੈ, ਤਾਂ ਪਰਮੇਸ਼ਵਰ ਵੀ ਉਸ ਵਿਅਕਤੀ ਦਾ ਨਾਸ ਕਰੇਗਾ; ਕਿਉਂਕਿ ਪਰਮੇਸ਼ਵਰ ਦਾ ਹੈਕਲ ਪਵਿੱਤਰ ਹੈ, ਅਤੇ ਇਹ ਹੈਕਲ ਤੁਸੀਂ ਹੋ।
Punjabi Bible 2016 - ਪਵਿੱਤਰ ਬਾਈਬਲ O.V.
ਜੇ ਕੋਈ ਪਰਮੇਸ਼ੁਰ ਦੀ ਹੈਕਲ ਦਾ ਨਾਸ ਕਰੇ ਤਾਂ ਪਰਮੇਸ਼ੁਰ ਉਹ ਦਾ ਨਾਸ ਕਰੇਗਾ ਕਿਉਂ ਜੋ ਪਰਮੇਸ਼ੁਰ ਦੀ ਹੈਕਲ ਪਵਿੱਤਰ ਹੈ ਅਤੇ ਇਹੋ ਤੁਸੀਂ ਹੋ।।
Punjabi ERV
ਜੇ ਕੋਈ ਵਿਅਕਤੀ ਪਰਮੇਸ਼ੁਰ ਦੇ ਮੰਦਰ ਨੂੰ ਤਬਾਹ ਕਰਦਾ ਹੈ ਤਾਂ ਪਰਮੇਸ਼ੁਰ ਉਸ ਵਿਅਕਤੀ ਨੂੰ ਤਬਾਹ ਕਰ ਦੇਵੇਗਾ। ਕਿਉਂ? ਕਿਉਂਕਿ ਪਰਮੇਸ਼ੁਰ ਦਾ ਮੰਦਰ ਪਵਿੱਤਰ ਹੈ। ਤੁਸੀਂ ਖੁਦ ਉਸ ਪਰਮੇਸ਼ੁਰ ਦਾ ਮੰਦਰ ਹੋ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜੇ ਕੋਈ ਪਰਮੇਸ਼ੁਰ ਦੀ ਹੈਕਲ ਦਾ ਨਾਸ ਕਰੇ ਤਾਂ ਪਰਮੇਸ਼ੁਰ ਉਹ ਦਾ ਨਾਸ ਕਰੇਗਾ ਕਿਉਂ ਜੋ ਪਰਮੇਸ਼ੁਰ ਦੀ ਹੈਕਲ ਪਵਿੱਤਰ ਹੈ ਅਤੇ ਇਹ ਤੁਸੀਂ ਹੋ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جے کوئی خُدا دی ہیکل نُوں برباد کرے گا۔ خُدا اوہنوں برباد کرے گا۔ کیوں جو خُدا دی ہیکل پاک اے۔ تے اوہ تُسی ہو۔
Punjabi Standard Bible (Punjabi Standard Bible) 2023
ਜੇ ਕੋਈ ਪਰਮੇਸ਼ਰ ਦੀ ਹੈਕਲ ਦਾ ਨਾਸ ਕਰਦਾ ਹੈ ਤਾਂ ਪਰਮੇਸ਼ਰ ਉਸ ਦਾ ਨਾਸ ਕਰੇਗਾ। ਕਿਉਂਕਿ ਪਰਮੇਸ਼ਰ ਦੀ ਹੈਕਲ ਪਵਿੱਤਰ ਹੈ ਅਤੇ ਉਹ ਤੁਸੀਂ ਹੋ।